ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ‘ਉਤਕਰਸ਼ ਸਮਾਗਮ’ ਵਿੱਚ ਹਿੱਸਾ ਲਿਆ। ਉਨ੍ਹਾਂ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੱਕ ਨੇਤਰਹੀਣ ਲਾਭਪਾਤਰੀ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਭਾਵੁਕ ਹੋ ਗਏ।
ਦਰਅਸਲ,ਪੀਐੱਮ ਨੇ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ‘ਚੋਂ ਇੱਕ ਅਯੂਬ ਪਟੇਲ ਨਾਮ ਦੇ ਵਿਅਕਤੀ ਨਾਲ ਗੱਲਬਾਤ ਕੀਤੀ।ਅਯੂਬ ਨੇ ਦੱਸਿਆ ਕਿ ਉਹ ਸਾਊਦੀ ਅਰਬ ‘ਚ ਸੀ, ਉੱਥੇ ਉਨ੍ਹਾਂ ਨੇ ਆਈ ਡ੍ਰਾਪ ਪਾਇਆ,ਜਿਸਦਾ ਸਾਈਇਫੈਕਟ ਹੋਇਆ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਕਰਕੇ ਜਾਂਦੀ ਰਹੀ।ਇਸ ਦੌਰਾਨ ਉਨ੍ਹਾਂ ਨੇ ਆਪਣੀ ਬੇਟੀ ਦੇ ਡਾਕਟਰ ਬਣਨ ਦੇ ਸੁਪਨੇ ਦੇ ਬਾਰੇ ‘ਚ ਪੀਐੱਮ ਨੂੰ ਦੱਸਿਆ।ਮੋਦੀ ਨੇ ਬੇਟੀ ਤੋਂ ਪੁੱਛਿਆ ਕਿ ਉਹ ਡਾਕਟਰ ਕਿਉਂ ਬਣਨਾ ਚਾਹੁੰਦੀ ਹੈ।ਉਸਨੇ ਦੱਸਿਆ ਕਿ ਪਾਪਾ ਦੀ ਹਾਲਤ ਦੇਖ ਕੇ ਇਹ ਫੈਸਲਾ ਲਿਆ ਅਤੇ ਉਹ ਰੋਣ ਲੱਗੀ।
ਇਸ ਨੂੰ ਦੇਖ ਕੇ ਪੀਐੱਮ ਮੋਦੀ ਵੀ ਭਾਵੁਕ ਹੋ ਗਏ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਮੱਦਦ ਦੀ ਪੇਸ਼ਕਸ਼ ਦਿੱਤੀ।ਉਨ੍ਹਾਂ ਨੇ ਕਿਹਾ ਕਿ ਆਪਣੀ ਬੇਟੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜੇਕਰ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਮੈਨੂੰ ਜ਼ਰੂਰ ਦੱਸਣਾ।ਇਹ ਸਮਾਗਮ ਭਰੂਚ ਜ਼ਿਲ੍ਹੇ ਵਿੱਚ ਸੂਬਾ ਸਰਕਾਰ ਦੀਆਂ ਚਾਰ ਵੱਡੀਆਂ ਸਰਕਾਰੀ ਯੋਜਨਾਵਾਂ ਦੇ 100 ਫੀਸਦੀ ਮੁਕੰਮਲ ਹੋਣ ਦੇ ਮੌਕੇ ’ਤੇ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਉਤਕਰਸ਼ ਸਮਾਰੋਹ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸਰਕਾਰ ਇਮਾਨਦਾਰੀ ਨਾਲ ਸੰਕਲਪ ਲੈ ਕੇ ਲਾਭਪਾਤਰੀ ਤੱਕ ਪਹੁੰਚਦੀ ਹੈ ਤਾਂ ਕਿੰਨੇ ਸਾਰਥਕ ਨਤੀਜੇ ਨਿਕਲਦੇ ਹਨ। ਮੈਂ ਭਰੂਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਜਰਾਤ ਸਰਕਾਰ ਨੂੰ ਸਮਾਜਿਕ ਸੁਰੱਖਿਆ ਨਾਲ ਸਬੰਧਤ 4 ਯੋਜਨਾਵਾਂ ਦੀ ਸ਼ਤ-ਪ੍ਰਤੀਸ਼ਤ ਸੰਪੰਨਤਾ ਲਈ ਵਧਾਈ ਦਿੰਦਾ ਹਾਂ।