ਰਾਹੁਲ ਗਾਂਧੀ ਨੇ ਮੁੜ ਟਵੀਟ ਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਨਿਸ਼ਾਨੇ ਸਾਧੇ ਹਨ| ਉਨ੍ਹਾਂ ਨੇ ਮਹਿੰਗਾਈ ਨੂੰ ਲੈ ਕੇ ਇਹ ਟਵੀਟ ਕੀਤਾ ਹੈ, ਕਿਉਂਕਿ ਆਏ ਦਿਨ ਪੈਟਰੋਲ-ਡੀਜ਼ਲ,ਰਸੋਈ ਗੈਸ ਅਜਿਹੀਆਂ ਘਰੇਲੂ ਚੀਜ਼ਾਂ ਦੇ ਰੇਟ ਲਗਾਤਾਰ ਅਸਮਾਨੀ ਚੜ ਰਹੇ ਹਨ, ਜਿਸ ਤੋਂ ਆਮ ਲੋਕ ਬਹੁਤ ਪਰੇਸ਼ਾਨ ਹੋ ਚੁੱਕੇ ਹਨ |ਉਹ ਲਿਖਦੇ ਹਨ ਮਹਿੰਗਾਈ ਦਾ ਵਿਕਾਸ ਲਗਾਤਾਰ ਜਾਰੀ ਹੈ ਦੇਸ਼ ਤੇ ਚੰਗੇ ਦਿਨ ਬਹੁਤ ਭਾਰੀ ਹੈ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸਿਰਫ਼ ਮਿੱਤਰਾ ਨੂੰ ਬਚਾਉਣ ਦੀ ਹੈ |
ਇਸ ਟਵੀਟ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਅਡਾਨੀ ਅੰਬਾਨੀ ਨੂੰ ਬਚਾਉਣ ਤੇ ਲੱਗੇ ਹੋਏ ਹਨ ਇਸ ਲਈ ਆਏ ਦਿਨ ਹਰ ਚੀਜ਼ ਮਹਿੰਗੀ ਹੋ ਰਹੇ ਹੈ ਹਰ ਪੱਖੋਂ ਸਾਡਾ ਦੇਸ਼ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਮੁਤਾਬਿਕ ਚੱਲ ਰਹੇ ਹਨ ਉਨ੍ਹਾਂ ਨੂੰ ਦੇਸ਼ ਵਾਸੀਆਂ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਪਹਿਲਾ ਤਾਂ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਅਤੇ ਲੋਕ ਆਰਥਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਹੋ ਚੁੱਕੇ ਹਨ ਦੂਜਾ ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ‘ਤੇ ਲੱਗੀ ਹੋਈ ਹੈ |