ਟੋਕੀਓ ਉਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਸਿਰਜਿਆ ਹੈ।ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।ਉਲੰਪਿਕਸ ‘ਚ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਉਲੰਪਿਕ ‘ਚ ਕੋਈ ਤਮਗਾ ਆਪਣੇ ਨਾਮ ਕੀਤਾ ਹੈ।ਹਾਕੀ ਟੀਮ ਦੀ ਇਸ ਜਬਰਦਸਤ ਜਿੱਤ ਦਾ ਪੂਰੇ ਦੇਸ਼ ‘ਚ ਜਸ਼ਨ ਮਨਾਇਆ ਜਾ ਰਿਹਾ ਹੈ।
ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।ਫੋਨ ‘ਤੇ ਕਪਤਾਨ ਮਨਪ੍ਰੀਤ
प्रफुल्लित भारत! प्रेरित भारत! गर्वित भारत!
टोक्यो में हॉकी टीम की शानदार जीत पूरे देश के लिए गर्व का क्षण है।
ये नया भारत है, आत्मविश्वास से भरा भारत है।
हॉकी टीम को फिर से ढेरों बधाई और शुभकामनाएं। 🏑 #Tokyo2020
— Narendra Modi (@narendramodi) August 5, 2021
ਸਿੰਘ ਨਾਲ ਪੀਐੱਮ ਮੋਦੀ ਨੇ ਗੱਲ ਕੀਤੀ ਹੈ,ਮਨਪ੍ਰੀਤ ਬਹੁਤ ਬਹੁਤ ਵਧਾਈ ਦੇ ਕੇ ਕਿਹਾ ਕਿ ਤੁਸੀਂ ਅਤੇ ਤੁਹਾਡੀ ਪੂਰੀ ਟੀਮ ਨੇ ਜੋ ਕੀਤਾ ਹੈ, ਉਸ ਤੋਂ ਬਾਅਦ ਪੂਰਾ ਦੇਸ਼ ਨੱਚ ਰਿਹਾ ਹੈ।ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।ਮੇਰੀ ਵਲੋਂ ਪੂਰੀ ਟੀਮ ਨੂੰ ਵਧਾਈ ਦਿਤੀ।ਉਨਾਂ੍ਹ ਨੇ ਕਿਹਾ ਅੱਜ ਪੂਰਾ ਦੇਸ਼ ਤੁਹਾਡੇ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਟੀਮ ਦੇ ਕੋਚ ਗ੍ਰਾਹੀਮ ਰੀਡ ਨਾਲ ਵੀ ਗੱਲ ਕੀਤੀ