ਉਲੰਪਿਕ ‘ਚ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਉਲੰਪਿਕ ਮੈਡਲ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।ਅੱਜ ਉਲੰਪਿਕ ਦੇ ਕਾਂਸੀ ਤਗਮਾ ਦੇ ਮੁਕਾਬਲੇ ‘ਚ ਬ੍ਰਿਟੇਨ ਨੇ ਮਹਿਲਾ ਹਾਕੀ ਟੀਮ ਨੂੰ 4-3 ਨਾਲ ਹਰਾ ਦਿੱਤਾ।ਇਸ ਹਾਰ ਤੋਂ ਬਾਅਦ ਪੂਰੇ ਦੇਸ਼ ‘ਚ ਨਿਰਾਸ਼ਾ ਦੀ ਲਹਿਰ ਦੌੜ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ ਅਸੀਂ ਮਹਿਲਾ ਹਾਕੀ ‘ਚ ਇੱਕ ਤਮਗਾ ਤੋਂ ਖੁੰਝੇ ਹਾਂ, ਪਰ ਇਹ ਟੀਮ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦੀ ਹੈ।
We narrowly missed a medal in Women’s Hockey but this team reflects the spirit of New India- where we give our best and scale new frontiers. More importantly, their success at #Tokyo2020 will motivate young daughters of India to take up Hockey and excel in it. Proud of this team.
— Narendra Modi (@narendramodi) August 6, 2021
ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ, ”ਅਸੀਂ ਮਹਿਲਾ ਹਾਕੀ ‘ਚ ਇੱਕ ਤਮਗਾ ਜਿੱਤਣ ਤੋਂ ਖੁੰਝ ਗਏ, ਪਰ ਇਹ ਟੀਮ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜਿਸ ਨੂੰ ਅਸੀਂ ਆਪਣਾ ਸਰਵਸ਼੍ਰੇਸ਼ਠ ਦਿੰਦੇ ਹਾਂ ਅਤੇ ਨਵੇਂ ਮੋਰਚੇ ਬਣਾਉਂਦੇ ਹਾਂ।ਇਸ ਤੋਂ ਹੀ ਮਹੱਤਵਪੂਰਨ ਗੱਲ ਇਹ ਹੇ ਕਿ ਉਲੰਪਿਕਸ ‘ਚ ਟੀਮ ਦੀ ਸਫਲਤਾ ਭਾਰਤ ਦੀਆਂ ਨੌਜਵਾਨ ਬੇਟੀਆਂ ਨੂੰ ਹਾਕੀ ਨੂੰ ਅਪਣਾਉਣ ਅਤੇ ਇਸ ‘ਚ ਮਹੱਤਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।ਇਸ ਟੀਮ ‘ਤੇ ਸਾਨੂੰ ਮਾਣ ਹੈ।