ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਨਿਸ਼ਾਨੇ ਸਾਧੇ ਹਨ | ਜੀ-7 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਤੰਤਰ ਅਤੇ ਵਿਚਾਰਕ ਆਜ਼ਾਦੀ ’ਤੇ ਜ਼ੋਰ ਦਿੱਤੇ ਜਾਣ ਬਾਰੇ ਚਰਚਾ ਕੀਤੀ ਗਈ ਸੀ ਜਿਸ ਤੇ ਪੀ ਚਿਦੰਬਰਮ ਨੇ ਤੰਜ਼ ਕਸਦਿਆਂ ਕਿਹਾ ਕਿ ਮੋਦੀ ਸਰਕਾਰ ਜਿਹੜਾ ਉਪਦੇਸ਼ ਪੂਰੀ ਦੁਨੀਆਂ ਨੂੰ ਦਿੰਦੀ ਹੈ, ਉਸ ’ਤੇ ਉਸ ਨੂੰ ਪਹਿਲਾਂ ਅਮਲ ਕਰਨਾ ਚਾਹੀਦਾ ਹੈ। ਚਿਦੰਬਰਮ ਨੇ ਟਵੀਟ ਕੀਤਾ, ‘‘ਜੀ-7 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਪ੍ਰੇਰਣਾ ਦੇਣ ਵਾਲਾ ਹੋਣ ਦੇ ਨਾਲ ਨਾਲ ਤਨਜ਼ੀਆ ਵੀ ਸੀ।
ਮੋਦੀ ਸਰਕਾਰ ਜਿਹੜਾ ਉਪਦੇਸ਼ ਦੁਨੀਆਂ ਨੂੰ ਦਿੰਦੀ ਹੈ। ਉਸ ਨੂੰ ਪਹਿਲਾਂ ਭਾਰਤ ਵਿਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਇਹ ਦੁਖ਼ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੇ ਇਕੋ ਇਕ ਮਹਿਮਾਨ ਸਨ ਜੋ ਮੀਟਿੰਗ ਵਿੱਚ ਸਿੱਧੇ ਤੌਰ ’ਤੇ ਹਾਜ਼ਰ ਨਹੀਂ ਸਨ, ਆਪਣੇ ਆਪ ਤੋਂ ਪੁੱਛੋ ਕਿਉਂ? ਕਿਉਂਕਿ ਜਿਥੋਂ ਤਕ ਕੋਵਿਡ-19 ਖ਼ਿਲਾਫ਼ ਲੜਾਈ ਦਾ ਸਵਾਲ ਹੈ, ਤਾਂ ਭਾਰਤ ਦੀ ਸਥਿਤੀ ਸਭ ਤੋਂ ਵੱਖਰੀ ਹੈ। ਭਾਰਤ ਆਬਾਦੀ ਦੇ ਅਨੁਪਾਤ ਅਨੁਸਾਰ ਸਭ ਤੋਂ ਵਧ ਕੇਸਾਂ ਅਤੇ ਸਭ ਤੋਂ ਘੱਟ ਟੀਕਾਕਾਕਰਨ ਵਾਲਾ ਮੁਲਕ ਹੈ।’’