ਕੋਰੋਨਾ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਜਲਿ੍ਹਆਵਾਲਾ ਬਾਗ ਸ਼ਨੀਵਾਰ ਨੂੰ ਆਮ ਜਨਤਾ ਦੇ ਲਈ ਖੋਲਿ੍ਹਆ ਜਾਵੇਗਾ।ਪੰਜਾਬ ਸਰਕਾਰ ਨੇ 20 ਕਰੋੜ ਰੁਪਏ ਖਰਚ ਜਲਿ੍ਹਆਵਾਲਾ ਬਾਗ ਨੂੰ ਸੰਵਾਰਿਆ ਗਿਆ ਹੈ।ਜਲਿਆਵਾਲਾ ਬਾਗ ਦਾ ਨਵੀਨੀਕਰਨ ਪਿਛਲੇ ਸਾਲ ਪੂਰਾ ਹੋਣਾ ਸੀ।ਕੋਵਿਡ ਕਾਰਨ ਇਹ ਕੰਮ ਜਿੱਥੇ ਸੀ ਉਥੇ ਹੀ ਰੁਕ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਗਸਤ ਨੂੰ ਇਕ ਵਰਚੁਅਲ ਪ੍ਰੋਗਰਾਮ ਨਾਲ ਇਸਦਾ ਉਦਘਾਟਨ ਕਰਨਗੇ।
ਇਤਿਹਾਸਕ ਬਾਗ ਨੂੰ ਆਮ ਜਨਤਾ ਅਤੇ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ।ਜਲ੍ਹਿਆਂਵਾਲਾ ਬਾਗ ਦੇ ਅੰਦਰ ਖੁੱਲ੍ਹੇ ਖੂਹ ਦਾ ਨਵੀਨੀਕਰਨ ਕੀਤਾ ਗਿਆ ਹੈ।ਇਹ ਉਹੀ ਖੂਹ ਹੈ ਜਿਸ ਵਿੱਚ ਲੋਕਾਂ ਨੇ ਬ੍ਰਿਟਿਸ਼ ਫੌਜ ਦੀਆਂ ਗੋਲੀਆਂ ਤੋਂ ਬਚਣ ਲਈ ਮੌਤ ਦੀ ਛਾਲ ਮਾਰ ਦਿੱਤੀ ਸੀ। ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਵਰਚੁਅਲ ਪ੍ਰੋਗਰਾਮ ਰਾਹੀਂ ਇਸ ਦਾ ਉਦਘਾਟਨ ਕਰਨਗੇ।