Vizhinjam Deepwater Port: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ 8,900 ਕਰੋੜ ਰੁਪਏ ਦੇ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਸਮੁੰਦਰੀ-ਪਾਣੀ ਬਹੁ-ਮੰਤਵੀ ਸਮੁੰਦਰੀ ਬੰਦਰਗਾਹ ਦਾ ਉਦਘਾਟਨ ਕੀਤਾ ਹੈ।
ਦੱਸ ਦੇਈਏ ਕਿ ਇਹ ਦੇਸ਼ ਦਾ ਪਹਿਲਾ ਅਰਧ-ਆਟੋਮੈਟਿਕ ਟ੍ਰਾਂਸ ਸ਼ਿਪਮੈਂਟ ਪੋਰਟ ਹੈ। ਇਹ ਭਾਰਤ ਦੇ ਸਮੁੰਦਰੀ ਵਪਾਰ ਨੂੰ ਵਧਾਉਣ ਅਤੇ ਵਿਸ਼ਵ ਪੱਧਰ ‘ਤੇ ਇਸਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕੇਰਲ ਪ੍ਰੋਗਰਾਮ ਤੋਂ ਬਾਅਦ, ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਲਈ ਰਵਾਨਾ ਹੋਣਗੇ। ਉਹ ਦੁਪਹਿਰ 3.30 ਵਜੇ ਅਮਰਾਵਤੀ ਪਹੁੰਚਣਗੇ। ਇੱਥੇ ਉਹ 58 ਹਜ਼ਾਰ ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਇਲਾਵਾ, ਉਹ ਅਮਰਾਵਤੀ ਰਾਜਧਾਨੀ ਸ਼ਹਿਰ ਦੇ ਨਿਰਮਾਣ ਕਾਰਜ ਨੂੰ ਵੀ ਦੁਬਾਰਾ ਸ਼ੁਰੂ ਕਰਨਗੇ।
ਪ੍ਰਧਾਨ ਮੰਤਰੀ ਵੀਰਵਾਰ ਰਾਤ ਨੂੰ ਕੇਰਲ ਪਹੁੰਚੇ। ਇਸ ਦੌਰਾਨ, ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ, ਕੇਂਦਰੀ ਮੰਤਰੀ ਜਾਰਜ ਕੁਰੀਅਨ ਅਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਸੀ ਪੋਰਟ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ
ਇਹ ਸੀ ਪੋਰਟ ਅੰਤਰਰਾਸ਼ਟਰੀ ਸ਼ਿਪਿੰਗ ਮਾਰਗ ਤੋਂ ਸਿਰਫ 10 ਨਾਟਿਕਲ ਭਾਵ 19 ਕਿਮੀ ਦੂਰ ਹੈ ਜਿਸ ਨਾਲ ਸਮੇਂ ਅਤੇ ਲਾਗਤ ਦੋਨਾਂ ਦੀ ਬੱਚਤ ਹੋਵੇਗੀ।
ਪੋਰਟ ਦੇ ਨਜ਼ਦੀਕ 20 ਤੋਂ 24 ਮੀਟਰ ਡੂੰਘਾ ਸਮੁੰਦਰ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਕੰਟੇਨਰ ਸਮੁੰਦਰੀ ਜਹਾਜ਼ਾਂ ਨੂੰ ਸੰਭਾਲ ਸਕਦਾ ਹੈ।
ਇਹ ਭਾਰਤ ਦਾ ਪਹਿਲਾ ਪੋਰਟ ਹੈ ਜਿੱਥੇ ਵੱਡੇ ਕੰਟੇਨਰ ਜਹਾਜ਼ਾਂ ਤੋਂ ਛੋਟੇ ਜਹਾਜ਼ਾਂ ਵਿੱਚ ਸਮਾਨ ਪੋਰਟ ਕੀਤਾ ਜਾ ਸਕਦਾ ਹੈ।
ਇਹ ਪੋਰਟ ਭਾਰਤ ਅਤੇ ਕੇਰਲ ਦੀ ਅਰਥਵਿਵਸਥਾ ਨੂੰ ਵਧਾਵਾ ਦੇਵੇਗਾ ਜਿਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ।
ਇਹ ਦੱਖਣ ਭਾਰਤ ਦਾ ਐਂਟਰੀ ਗੇਟ ਬਣੇਗਾ ਜੋ ਕਿ ਗਲੋਬਲ ਬਿਜਨਸ ਚ ਭਾਰਤ ਦੀ ਸਥਿਤੀ ਨੂੰ ਮਜਬੂਤ ਕਰੇਗਾ।