ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕਈ ਦਿਨਾਂ ਤੋਂ ਸ੍ਰੀ ਲੰਕਾ ਦੇ ਦੌਰੇ ਤੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਐਤਵਾਰ ਨੂੰ ਤਾਮਿਲਨਾਡੂ ਵਿੱਚ ਰਾਮੇਸ਼ਵਰ ਪੰਬਨ ਪੁਲ ਦਾ ਉਦਘਾਟਨ ਕੀਤਾ ਹੈ।
ਦੱਸ ਦੇਈਏ ਕਿ ਇਹ ਰਾਮੇਸ਼ਵਰ ਪੰਬਨ ਪੁਲ ਏਸ਼ੀਆ ਦਾ ਵਰਟਿਕਲ ਲਿਫਟ ਸਪੇਨ ਰੇਲਵੇ ਬ੍ਰਿਜ ਹੈ। ਇਸਦੀ ਲੰਬਾਈ 20.8 ਕਿਮੀ ਲੰਬਾ ਹੈ। ਇਸਦੀ ਨੀਂਹ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਹੀ ਰੱਖੀ ਗਈ ਸੀ।
ਜਾਣਕਾਰੀ ਅਨੁਸਾਰ ਇਹ ਪੁਲ ਰਾਮੇਸ਼ਵਰਮ (ਪੰਬਨ ਟਾਪੂ) ਨੂੰ ਭਾਰਤ ਦੇ ਮੁੱਖ ਭੂਮੀ ਤਾਮਿਲਨਾਡੂ ਵਿੱਚ ਮੰਡਪਮ ਨਾਲ ਜੋੜਦਾ ਹੈ। ਪ੍ਰਭਵਿੱਖ ਨੂੰ ਧਿਆਨ ਚ ਰੱਖਦੇ ਹੋਏ ਇਸ ਪੁਲ ਨੂੰ ਡਬਲ ਟਰੈਕ ਤੇ ਹਾਈ ਸਪੀਡ ਟਰੇਨ ਲਈ ਖਾਸ ਤੌਰ ਤੇ ਡਿਜ਼ਾਈਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਸਟੇਨਲੈੱਸ ਸਟੀਲ ਦੇ ਬਣੇ ਇਸ ਨਵੇਂ ਪੁਲ ਨੂੰ ਪੋਲੀਸਿਲੌਕਸਨ ਨਾਲ ਕੋਟ ਕੀਤਾ ਗਿਆ ਹੈ, ਜੋ ਇਸਨੂੰ ਜ਼ਰ ਅਤੇ ਸਮੁੰਦਰੀ ਖਾਰੇ ਪਾਣੀ ਤੋਂ ਬਚਾਏਗਾ। ਕਿਉਂਕਿ ਪੁਰਾਣੇ ਪੁਲ ਨੂੰ ਜੰਗਾਲ ਲੱਗਣ ਕਾਰਨ 2022 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਰਾਮੇਸ਼ਵਰਮ ਅਤੇ ਮੰਡਪਮ ਵਿਚਕਾਰ ਰੇਲ ਸੰਪਰਕ ਟੁੱਟ ਗਿਆ ਸੀ।