ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਦੇ ਸ੍ਰੀ ਲੰਕਾ ਦੇ ਦੌਰੇ ਤੇ ਹਨ। ਜਾਣਕਾਰੀ ਅਨੁਸਾਰ PM ਮੋਦੀ ਸ਼ਨੀਵਾਰ ਸਵੇਰੇ ਸ਼੍ਰੀ ਲੰਕਾ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀਲੰਕਾਈ ਰਾਸ਼ਟਰਪਤੀ ਅਨੁਰਾ ਕੁਮਾਰਾ ਨਾਲ ਮੁਲਾਕਾਤ ਕੀਤੀ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਸੁਤੰਤਰਤਾ ਚੋਂਕ ‘ਤੇ ਉਨ੍ਹਾਂ ਦਾ ਸਵਾਗਤ ਗਾਰਡ ਆਫ਼ ਆਨਰ ਨਾਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਅਧਿਕਾਰੀਆਂ ਦੇ ਅਨੁਸਾਰ ਕਿਹਾ ਗਿਆ ਹੈ ਕਿ, ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੀਲੰਕਾ ਨੇ ਸੁਤੰਤਰਤਾ ਚੌਕ ‘ਤੇ ਕਿਸੇ ਮਹਿਮਾਨ ਨੇਤਾ ਨੂੰ ਸ਼ਾਨਦਾਰ ਢੰਗ ਨਾਲ ਸਨਮਾਨਿਤ ਕੀਤਾ ਹੈ। ਸੁਤੰਤਰਤਾ ਚੌਕ ਸ਼੍ਰੀਲੰਕਾ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲਣ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ PM ਮੋਦੀ ਰਾਸ਼ਟਰਪਤੀ ਮੱਲ ਮੁਲਾਕਾਤ ਦੇ ਦੌਰਾਨ ਤਮਿਲ ਸਮੁਦਾਇ ਨੂੰ ਅਧਿਕਾਰ ਦੇਣ ਦੇ ਮਾਮਲੇ ਚ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਦੀ ਰੱਖਿਆ ਨੂੰ ਲੈਕੇ ਵੀ ਗੱਲਬਾਤ ਹੋ ਸਕਦੀ ਹੈ।