ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਆਪਣੀ ਮਹਾਰਾਸ਼ਟਰ ਫੇਰੀ ਦੌਰਾਨ ਮੁੰਬਈ ਟਰਾਂਸ ਹਾਰਬਰ ਲਿੰਕ (MTHL) ਦਾ ਉਦਘਾਟਨ ਕਰਨਗੇ। ਅਧਿਕਾਰਤ ਤੌਰ ‘ਤੇ ਇਸ ਪੁਲ ਦਾ ਨਾਮ ਹੈ – ਅਟਲ ਬਿਹਾਰੀ ਵਾਜਪਾਈ ਸੇਵੜੀ-ਨ੍ਹਾਵਾ ਸ਼ੇਵਾ ਅਟਲ ਸੇਤੂ। ਇਸ ਪ੍ਰੋਗਰਾਮ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਸ਼ਿਰਕਤ ਕਰਨਗੇ।
ਇੱਕ ਰਿਪੋਰਟ ਦੇ ਅਨੁਸਾਰ, ਅਟਲ ਸੇਤੂ ਦੇ ਨਿਰਮਾਣ ਵਿੱਚ ਕੁੱਲ 17,840 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਕਰੀਬ 22 ਕਿਲੋਮੀਟਰ ਲੰਬਾ ਛੇ ਮਾਰਗੀ ਪੁਲ ਹੈ। ਜਿਸ ਵਿੱਚੋਂ 16.5 ਕਿਲੋਮੀਟਰ ਸਮੁੰਦਰ ਦੇ ਉੱਪਰ ਅਤੇ 5.5 ਕਿਲੋਮੀਟਰ ਜ਼ਮੀਨ ਉੱਤੇ ਹੈ। ਅਟਲ ਸੇਤੂ ਭਾਰਤ ਦਾ ਸਭ ਤੋਂ ਲੰਬਾ ਪੁਲ ਹੈ। ਇਸ ਤੋਂ ਇਲਾਵਾ ਇਹ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਅੰਦਾਜ਼ਾ ਹੈ ਕਿ ਇਸ ਪੁਲ ਤੋਂ ਰੋਜ਼ਾਨਾ 70,000 ਤੋਂ ਵੱਧ ਵਾਹਨ ਲੰਘਣਗੇ।
ਅਟਲ ਸੇਤੂ ਬਾਰੇ ਖਾਸ ਗੱਲਾਂ
ਰਿਪੋਰਟ ਵਿਚ ਇਕ ਅਧਿਕਾਰਕ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪੁਲ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਦੂਰੀ ਨੂੰ ਘਟਾ ਦੇਵੇਗਾ। ਇਸ ਨਾਲ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣੀ ਭਾਰਤ ਦੀ ਯਾਤਰਾ ਦਾ ਸਮਾਂ ਵੀ ਘਟੇਗਾ। ਇਸ ਨਾਲ ਮੁੰਬਈ ਬੰਦਰਗਾਹ ਅਤੇ ਜਵਾਹਰ ਲਾਲ ਨਹਿਰੂ ਬੰਦਰਗਾਹ ਵਿਚਕਾਰ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ।
ਉਮੀਦ ਕੀਤੀ ਜਾ ਰਹੀ ਹੈ ਕਿ ਪੁਲ ਦੇ ਉਦਘਾਟਨ ਤੋਂ ਬਾਅਦ ਮੁੰਬਈ ਅਤੇ ਨਵੀਂ ਮੁੰਬਈ ਵਿਚਾਲੇ ਯਾਤਰਾ ਦਾ ਸਮਾਂ ਬਹੁਤ ਘੱਟ ਲੱਗੇਗਾ। ਫਿਲਹਾਲ ਟਰੈਫਿਕ ਸਮੱਸਿਆ ਕਾਰਨ ਸਫਰ ਦੋ ਘੰਟੇ ਦਾ ਸਮਾਂ ਲੱਗਦਾ ਹੈ। ਇਸ ਪੁਲ ਦੇ ਖੁੱਲ੍ਹਣ ਤੋਂ ਬਾਅਦ ਇਹ ਦੂਰੀ ਕਰੀਬ 20 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ।
ਅਟਲ ਸੇਤੂ ‘ਤੇ ਗਤੀ ਸੀਮਾ
MTHL ‘ਤੇ ਚਾਰ ਪਹੀਆ ਵਾਹਨਾਂ ਲਈ ਅਧਿਕਤਮ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਮੁਤਾਬਕ ਮੋਟਰਸਾਈਕਲ, ਆਟੋਰਿਕਸ਼ਾ ਅਤੇ ਟਰੈਕਟਰਾਂ ਦੇ ਸੰਚਾਲਨ ‘ਤੇ ਪਾਬੰਦੀ ਹੋਵੇਗੀ। ਕਾਰਾਂ, ਟੈਕਸੀਆਂ, ਹਲਕੇ ਮੋਟਰ ਵਾਹਨਾਂ, ਮਿੰਨੀ ਬੱਸਾਂ ਅਤੇ ਦੋ-ਐਕਸਲ ਬੱਸਾਂ ਲਈ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਪਰ ਪੁਲ ‘ਤੇ ਚੜ੍ਹਨ ਅਤੇ ਉਤਰਨ ਸਮੇਂ ਇਸ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਘੱਟ ਕਰਨਾ ਹੋਵੇਗਾ।
ਪੁਲ ਲਈ ਟੋਲ ਟੈਕਸ
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਅਟਲ ਸੇਤੂ ‘ਤੇ ਚੱਲਣ ਲਈ 250 ਰੁਪਏ ਦਾ ਟੋਲ ਟੈਕਸ ਦੇਣਾ ਹੋਵੇਗਾ। ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਨੇ ਪਹਿਲਾਂ 500 ਰੁਪਏ ਦਾ ਟੋਲ ਟੈਕਸ ਤੈਅ ਕੀਤਾ ਸੀ। ਫਿਰ 4 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਟੈਕਸ ਅੱਧਾ ਕਰ ਦਿੱਤਾ ਗਿਆ। ਸ਼ਿਵ ਸੈਨਾ (ਊਧਵ ਧੜੇ) ਦੇ ਆਗੂ ਆਦਿਤਿਆ ਠਾਕਰੇ ਨੇ ਇਸ ਪੁਲ ਨੂੰ ਟੋਲ ਮੁਕਤ ਬਣਾਉਣ ਦੀ ਮੰਗ ਕੀਤੀ ਹੈ।