ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਲਗਾਤਾਰ ਫਰਜੀ ਟਰੈਵਲ ਏਜੰਟਾਂ ‘ਤੇ ਸਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਥਾਣਾ ਗੁਰਦਾਸਪੁਰ ਦੀ NRI ਪੁਲਿਸ ਵੱਲੋਂ ਨਿਊਜ਼ੀਲੈਂਡ ਵਰਕ ਪਰਮਿਟ ਤੇ ਭੇਜਣ ਦੇ ਵਿਜੇ ਦਾ ਝਾਂਸਾ ਦੇ ਕੇ 14 ਲੱਖ 60 ਹਜ਼ਾਰ ਦੀ ਠੱਗੀ ਮਾਰਨ ਤੇ ਗੁਰਦਾਸਪੁਰ ਦੀ NRI ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਉਸ ਦਾ ਸਾਥੀ ਏਜੰਟ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਜਾਂਚ ਅਧਿਕਾਰੀ ASI ਦਾਰਾ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਤਾਲਬ ਸਿੰਘ ਅਤੇ ਮੰਗਾ ਰਾਮ ਸ਼ਰਮਾ ਵਾਸੀ ਬਾਲਾਪਿੰਡੀ ਥਾਣਾ ਬਹਿਰਾਮਪੁਰ ਤਹਿਸੀਲ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਕਾਇਤ ਤੇ ਕਾਰਵਾਈ ਕਰਦੇ ਹੋਏ ਓਹਨਾ ਦੀ ਪੁਲਿਸ ਨੇ ਦੋਸ਼ੀ ਔਰਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ।
ਜਿਨਾਂ ਦੇ ਬੱਚੇ ਤਾਲਬ ਸਿੰਘ ਅਤੇ ਮੰਗਾ ਰਾਮ ਸ਼ਰਮਾ ਟਰੈਵਲ ਏਜੰਟ ਕਮਲ ਜੋਤੀ ਵਾਸੀ ਸਰਨਾ ਜਿਲਾ ਪਠਾਨਕੋਟ ਅਤੇ ਗੁਰਜੀਤ ਸਿੰਘ ਵਾਸੀ ਪਿੰਡ ਦਾਰਾਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਨਿਊਜ਼ੀਲ਼ੈਂਡ ਵਰਕ ਪਰਮਿਟ ਤੇ ਭੇਜਣ ਦੇ ਨਾਮ ਦੇ ਉੱਪਰ 14 ਲੱਖ 60 ਹਜ਼ਾਰ ਦੀ ਠੱਗੀ ਮਾਰੀ ਹੈ।
ਉਹਨਾਂ ਨੇ ਦੋਨਾਂ ਬੱਚਿਆਂ ਕੋਲੋਂ 15-15 ਲੱਖ ਰੁਪਏ ਲੈਕੇ ਨਿਊਜ਼ੀਲੈਂਡ ਭੇਜਣ ਦੀ ਗੱਲ ਹੋਈ ਸੀ ਅਤੇ ਦੋਨਾਂ ਕੋਲੋਂ 7.80 ਹਜਾਰ ,,7.ਹਜਾਰ ਲੱਖ ਕੁਲ 15, ਲੱਖ 60 ਹਜ਼ਾਰ, ਆਪਣੇ ਖਾਤਿਆਂ ਵਿਚ ਪਵਾਏ ਸਨ।
ਬਾਕੀ ਦੀ ਰਕਮ ਦੇਣੀ ਹਲੇ ਬਾਕੀ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਵੱਲੋਂ ਵੀਜ਼ਾ ਦਿੱਤੇ ਗਏ ਉਹ ਫਰਜ਼ੀ ਨਿਕਲੇ, ਜਿਨਾਂ ਵਿੱਚੋਂ ਇਕ ਲੱਖ ਰੁਪਆ ਇਹਨਾਂ ਨੇ ਵਾਪਸ ਕਰ ਦਿੱਤਾ ਸੀ ਅਤੇ 14 ਲੱਖ 60 ਹਜ਼ਾਰ ਰੁਪਏ ਇਹ ਠੱਗੀ ਮਾਰ ਗਏ ਸਨ। ਜਿਸ ਤੋਂ ਬਾਅਦ NRI ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਆਧਾਰ ਦੇ ਉੱਪਰ ਮਹਿਲਾ ਦੇ ਘਰੋਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕ ਦੂਸਰਾ ਸਾਥੀ ਫਰਾਰ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।