ਨਾਭਾ ਤੋਂ ਤੜਕਸਾਰ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਨਾਭਾ ਪੁਲਿਸ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਅਨੁਸਾਰ ਨਾਭਾ ਮੈਂਹਸ ਗੇਟ ਬੀੜ ਦੇ ਨਜ਼ਦੀਕ ਇਹ ਉਹ ਬੀੜ ਹੈ, ਜਿੱਥੇ ਲੋਕ ਸਵੇਰੇ ਸੈਰ ਕਰਨ ਦੇ ਲਈ ਆਉਂਦੇ ਹਨ।
ਇਸ ਬੀੜ ਦੇ ਕੋਲੋਂ ਨਾਭਾ ਕੋਤਵਾਲੀ ਪੁਲਿਸ ਨੂੰ ਮੁਖਬਰ ਖਾਸ ਦੀ ਇਤਲਾਹ ਤੇ ਉਦੋਂ ਵੱਡੀ ਸਫਲਤਾ ਹੱਥ ਲੱਗੀ। ਜਦੋਂ ਮਿੱਟੀ ਦੇ ਵਿੱਚ ਦੱਬੇ ਹੋਏ ਪਲਾਸਟਿਕ ਦੇ ਥੈਲੇ ਵਿੱਚ ਖਸਤਾ ਹਾਲਤ ਦੇ ਵਿੱਚ 478 ਜਿੰਦਾ ਕਾਰਤੂਸ ਨਾਭਾ ਕੋਤਵਾਲੀ ਪੁਲਿਸ ਨੂੰ ਬਰਾਮਦ ਹੋਏ ਹਨ।
ਇਹ ਜਿੰਦਾ ਕਾਰਤੂਸ ਕਿਸਦੇ ਹਨ ਅਤੇ ਕੌਣ ਇਹਨਾਂ ਨੂੰ ਇੱਥੇ ਮਿੱਟੀ ਦੇ ਵਿੱਚ ਟੋਏ ਪੁੱਟ ਕੇ ਦੱਬ ਗਿਆ ਅਤੇ ਕਿੰਨਾ ਵਿਅਕਤੀਆਂ ਦੇ ਵੱਲੋਂ ਇਨਾਂ ਦੀ ਜਿੰਦਾ ਕਾਰਤੂਸਾ ਦੀ ਵਰਤੋਂ ਕਰੀ ਜਾਣੀ ਸੀ। ਜਾਂ ਫਿਰ ਕੋਈ ਵੱਡੀ ਘਟਨਾ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਣਾ ਸੀ ਫਿਲਹਾਲ ਇਹ ਹਜੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ।
ਜਾਣਕਾਰੀ ਅਨੁਸਾਰ ਇਹ F 59 ਦੇ ਜਾਪਦੇ ਹਨ, ਇਸ ਨੂੰ ਲੈਬ ਦੇ ਵਿੱਚ ਭੇਜ ਕੇ ਇਸ ਦੀ ਡੁੰਗਾਈ ਦੇ ਨਾਲ ਜਾਂਚ ਕਰਨਗੇ। ਇਹ ਜਿੰਦਾ ਕਾਰਤੂਸ ਕਿਸ ਮਸ਼ੀਨ ਗਨ ਜਾਂ ਫਿਰ ਕਿਸ ਸਾਲਟ ਦੇ ਹਨ। ਜਿੰਦਾ ਕਾਰਤੂਸ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਲੰਮੇ ਸਮੇਂ ਤੋਂ ਮਿੱਟੀ ਦੇ ਵਿੱਚ ਦਬਾਏ ਪਏ ਹੋਣ।
ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ SHO ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਜਿੰਦਾ ਕਾਰਤੂਸ ਮਿੱਟੀ ਦੇ ਉੱਪਰ ਪਏ ਹਨ।
ਜਦੋਂ ਅਸੀਂ ਉਸ ਜਗ੍ਹਾ ਤੋਂ ਮਿੱਟੀ ਪੱਟ ਕੇ ਦੇਖਿਆ ਤਾਂ 478 ਜਿੰਦਾ ਕਾਰਤੂਸ ਖਸਤਾ ਹਾਲਤ ਦੇ ਵਿੱਚ ਪਲਾਸਟਿਕ ਦੇ ਥੈਲੇ ਦੇ ਵਿੱਚ ਪਏ ਸਨ। ਇਹ ਐਫ 59 ਦੇ ਜਾਪਦੇ ਹਨ, ਅਸੀਂ ਇਸ ਨੂੰ ਲੈਬ ਦੇ ਵਿੱਚ ਭੇਜ ਕੇ ਇਸ ਦੀ ਡੁੰਗਾਈ ਦੇ ਨਾਲ ਜਾਂਚ ਕਰਾਂਗੇ।
ਇਹ ਜਿੰਦਾ ਕਾਰਤੂਸ ਕਿਸ ਮਸ਼ੀਨ ਗਨ ਜਾਂ ਫਿਰ ਕਿਸ ਸਾਲਟ ਦੇ ਹਨ। ਜਿੰਦਾ ਕਾਰਤੂਸ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਲੰਮੇ ਸਮੇਂ ਤੋਂ ਮਿੱਟੀ ਦੇ ਵਿੱਚ ਦਬਾਏ ਪਏ ਹੋਣ। ਇਸ ਸਬੰਧ ਦੇ ਵਿੱਚ ਅਸੀਂ FIR ਨੰਬਰ 75 – 25, 54, 59 ਆਰਮਸ ਐਕਟ ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਐਂਗਲਾਂ ਤੋਂ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੇ ਹਨ।