ਗੁਰਦਾਸਪੁਰ ਪੁਲਿਸ ਵੱਲੋਂ ਅੱਜ ਸ਼ਹਿਰ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਨਵੇਂ ਬੱਸ ਸਟੈਂਡ ਦੀ ਕੱਲੀ ਕੱਲੀ ਥਾਂ ਦੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਪੁਲਿਸ ਕਰਮਚਾਰੀਆਂ ਵੱਲੋਂ ਬੱਸਾਂ ਵਿੱਚ ਵੜ ਕੇ ਸਵਾਰੀਆਂ ਦੇ ਬੈਗ ਵੀ ਚੈੱਕ ਕੀਤੇ ਗਏ ਹਨ ਅਤੇ ਬੱਸ ਸਟੈਂਡ ਵਿੱਚ ਖੜੇ ਯਾਤਰੀ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ ਹੈ।
ਇਸ ਦੌਰਾਨ ਲੇਡੀਜ ਪੁਲਿਸ ਕਰਮਚਾਰਨਾ ਵੀ ਮੌਕੇ ਤੇ ਹਾਜ਼ਰ ਸਨ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਔਰਤਾਂ ਦੇ ਪਰਸਾਂ ਅਤੇ ਹੋਰ ਸਮਾਨ ਦੀ ਵੀ ਤਲਾਸ਼ੀ ਲਈ ਗਈ। SHO ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੈੱਕਿੰਗ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਨਸ਼ਾ ਰੋਕਣ ਦੀ ਵਿਉਂਤਬੰਦੀ ਦੇ ਤਹਿਤ ਵੀ ਬੱਸ ਅੱਡਿਆਂ ਤੇ ਚੈਕਿੰਗ ਕੀਤੀ ਜਾ ਰਹੀ ਹੈ।
ਚੈਕਿੰਗ ਅਭਿਆਨ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਸ ‘ਤੇ ਪੱਕੇ ਨਾਕੇ ਵੀ ਲਗਾਏ ਗਏ ਹਨ ਅਤੇ ਸ਼ਹਿਰ ਵਿੱਚ ਆਉਣ ਵਾਲੀ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ।