ਪਿੰਡ ਮੌੜ ਮੰਡੀ ‘ਚ ਇੱਕ ਨੌਜਵਾਨ ਵਲੋਂ ਚਿੱਟੇ ਦਾ ਬੋਰਡ ਲਗਾ ਕੇ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਨਸ਼ੇ ‘ਤੇ ਠੱਲ੍ਹ ਪਾਉਣ ਲਈ।ਜਿਸ ‘ਤੇ ਐਕਸ਼ਨ ਲੈਂਦਿਆਂ ਪੁਲਿਸ ਨੇ ਪਿੰਡ ਮੌੜ ਮੰਡੀ ਵਿਖੇ ਭਾਰੀ ਪੁਲਿਸ ਬਲ ਨਾਲ ਛਾਪੇਮਾਰੀ ਕਰਕੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਨਸ਼ਾ ਵੀ ਬਰਾਮਦ ਕੀਤਾ ਹੈ।
ਦੱਸ ਦੇਈਏ ਕਿ ਬੀਤੇ ਕੱਲ੍ਹ ਇੱਕ ਨੌਜਵਾਨ ਵਲੋਂ ਖੇਤ ‘ਚ ਬੋਰਡ ਲਗਾਇਆ ਜਿਸ ‘ਤੇ ਲਿਖਿਆ ਸੀ “ਨਸ਼ਾ ਇਧਰ ਮਿਲਦਾ ਹੈ” ਤੇ ਫਿਰ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ।ਜਿਸ ਤੋਂ ਬਾਅਦ ਪੁਲਿਸ ਵਲੋਂ ਮੌਕੇ ‘ਤੇ ਵੱਡੀ ਰੇਡ ਕੀਤੀ ਗਈ।ਪੁਲਿਸ ਵਲੋਂ ਪਿੰਡ ਦੇ ਕਈ ਘਰ ਫਰੋਲੇ ਗਏ, ਜਿਨ੍ਹਾਂ ‘ਚੋਂ ਪੁਲਿਸ ਨੂੰ ਨਸ਼ਾ ਬਰਾਮਦ ਹੋਇਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੀ ਅਜਿਹੀ ਦਲਦਲ ‘ਚ ਫਸ ਚੁੱਕੇ ਹਨ ਕਿ ਜਿਸ ‘ਚੋਂ ਬਾਹਰ ਨਿਕਲਣ ਦਾ ਕੋਈ ਹੱਲ ਨਜ਼ਰ ਆਉਂਦਾ ਨਹੀਂ ਦਿਸ ਰਿਹਾ।ਅਸੀਂ ਹਰ ਰੋਜ਼ ਨਸ਼ੇ ‘ਚ ਝੂਲਦੇ ਮੁੰਡੇ ਕੁੜੀਆਂ ਦੀਆਂ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਦੇਖਦੇ ਹਾਂ ਜੋ ਕਿ ਪੰਜਾਬ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਹੈ।ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸੀ ਜਿਸ ‘ਚ ਦੇਖਿਆ ਗਿਆ ਸੀ ਖੇਤਾਂ ‘ਚ ਚਿੱਟਾ ਵੇਚਣ ਦੇ ਬੋਰਡ ਲੱਗੇ ਹੋਏ ਦਿਖਾਈ ਦੇ ਰਹੇ ਹਨ ਬੋਰਡ ‘ਤੇ ਲਿਖਿਆ ਹੈ ‘ਚਿੱਟਾ ਇੱਥੇ ਮਿਲਦਾ ਹੈ’।