Benefits of Potato: ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲਗਪਗ ਹਰ ਸਬਜ਼ੀ ਵਿੱਚ ਆਲੂ ਦੀ ਸ਼ਮੂਲੀਅਤ ਹੁੰਦੀ ਹੈ। ਆਲੂ ਵੀ ਕਈ ਹੋਰ ਸਬਜ਼ੀਆਂ ਵਾਂਗ ਅਫਰੀਕਾ ਤੋਂ ਭਾਰਤ ਆਇਆ। ਇਸ ਵਿੱਚ ਜ਼ਿਆਦਾ ਕਾਰਬੋਹਾਈਡ੍ਰੇਟਸ ਹੋਣ ਕਰਕੇ ਇਸ ਨੂੰ ਮੋਟਾਪਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਪਰ ਕੱਚਾ ਆਲੂ ਤੇ ਇਸ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ।
ਕੱਚਾ ਆਲੂ ਅਨੇਕਾਂ ਬਿਮਾਰੀਆਂ ਲਈ ਦਵਾਈ ਦਾ ਕੰਮ ਕਰਦਾ ਹੈ, ਜਿਵੇਂ-
* ਪਾਚਣ ਤੰਤਰ ਦੇ ਵਿਗਾੜ: ਆਲੂ ਦਾ ਜੂਸ ਮਿਹਦੇ ਦੀ ਜਲਣ ਅਤੇ ਤੇਜ਼ਾਬ ਦੇ ਬਣਨ ਨੂੰ ਘੱਟ ਕਰਦਾ ਹੈ।
* ਪੈਪਟਿਕ ਅਲਸਰ: ਇਸ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ਵਿੱਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖ਼ਰਾਬ ਹੋ ਜਾਂਦੀ ਹੈ ਅਤੇ ਮਿਹਦੇ ਵਿੱਚ ਪੱਕੇ ਤੌਰ ’ਤੇ ਜ਼ਖ਼ਮ ਹੋ ਜਾਂਦੇ ਹਨ। ਇੱਕ ਖੋਜ ਅਨੁਸਾਰ ਆਲੂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ਦੇ ਸਮਰੱਥ ਹੈ।
* ਕੈਂਸਰ: ਚੀਨ ਵਿੱਚ ਹੋਈ ਖੋਜ ਅਨੁਸਾਰ ਆਲੂ ਵਿੱਚ ਮੌਜੂਦ ਪੈਟਾਟਿਨ ਨਾਮੀ ਤੱਤ ਚੂਹਿਆਂ ਵਿੱਚ ਮੌਜੂਦ ਮੈਲਾਨੋਮਾ ਕਿਸਮ ਦੇ ਕੈਂਸਰ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ।
* ਕੋਲੈਸਟਰੋਲ: ਆਲੂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ।
* ਜੋੜਾਂ ਦਾ ਦਰਦ: ਜੋੜਾਂ ਦੇ ਦਰਦ ਵਾਲੇ ਮਰੀਜ਼ ਨੂੰ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਦੋ ਚਮਚ ਆਲੂ ਦਾ ਜੂਸ ਲੈਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਆਲੂ ਦੇ ਮੋਟੇ ਛਿਲਕੇ ਲੈ ਕਿ 4-5 ਮਿੰਟ ਪਾਣੀ ਵਿੱਚ ਉਬਾਲ ਲਓ ਅਤੇ ਫਿਰ ਠੰਢਾ ਹੋਣ ’ਤੇ ਇਸ ਨੂੰ ਪੀਓ। ਇਸ ਤਰ੍ਹਾਂ ਦਿਨ ਵਿੱਚ ਚਾਰ ਵਾਰ ਲੈਣ ਨਾਲ ਲਾਭ ਹੁੰਦਾ ਹੈ।
* ਚਮੜੀ ਦੀ ਦੇਖਭਾਲ: ਆਲੂ ਨੂੰ ਪੀਸ ਕਿ ਚਿਹਰੇ ’ਤੇ ਕੁਝ ਸਮਾਂ ਲੱਗਾ ਰਹਿਣ ਦਿਓ। ਆਲੂ ਵਿੱਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਚਮੜੀ ਸੁੰਦਰ ਅਤੇ ਜਵਾਨ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਆਲੂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ਵਿੱਚ ਮਿਲਾ ਕਿ ਕਿਸੇ ਜ਼ਖ਼ਮ, ਰਗੜ ਜਾਂ ਸੜੀ ਹੋਈ ਥਾਂ ’ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
* ਸੋਜ਼ਿਸ਼ ਅਤੇ ਖਾਰਸ਼: ਆਲੂ ਦੇ ਮੋਟੇ ਛਿਲਕੇ ਕੱਟ ਕਿ ਸੋਜ਼ਿਸ਼ ਵਾਲੀ ਥਾਂ ਅਤੇ ਜਾਂ ਕਿਸੇ ਜੀਵ ਦੇ ਕੱਟਣ ਨਾਲ ਹੋਣ ਵਾਲੀ ਖਾਰਸ਼ ਜਾਂ ਕਿਸੇ ਲਾਗ ਕਾਰਨ ਹੋਣ ਵਾਲੀ ਖਾਰਸ਼ ’ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਜ਼ਰੂਰੀ ਮਾਤਰਾ ਵਿੱਚ ਹੀ ਕਰਨੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h