Diwali Festival 2022: ਅੱਜ ਦੇਸ਼ ਭਰ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਤਿਉਹਾਰ ਨੂੰ ਲੈ ਕੇ ਹਰ ਪਾਸੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਹਰ ਕੋਈ ਇੱਕ ਦੂਜੇ ਨੂੰ ਤਿਉਹਾਰ ਦੀਆਂ ਮੁਬਾਰਕਾਂ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪੀਐਮ ਮੋਦੀ ਨੇ ਟਵੀਟ ਕਰਕੇ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ, “ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਰੌਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਵੇ। ਉਮੀਦ ਹੈ ਕਿ ਉਹ ਸਾਰੇ ਪਰਿਵਾਰ ਅਤੇ ਦੋਸਤਾਂ ਨਾਲ ਸ਼ਾਨਦਾਰ ਦਿਵਾਲੀ ਮਨਾਉਣ। ਇਸ ਤਿਉਹਾਰ ‘ਤੇ ਮਾਂ ਲਕਸ਼ਮੀ, ਦੇਵੀ ਸਰਸਵਤੀ, ਕੁਬੇਰ ਅਤੇ ਕਾਲੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ।
ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਪ੍ਰਕਾਸ਼ ਅਤੇ ਉਤਸ਼ਾਹ ਦੇ ਇਸ ਪਵਿੱਤਰ ਤਿਉਹਾਰ ‘ਤੇ, ਆਓ ਅਸੀਂ ਗਿਆਨ ਅਤੇ ਊਰਜਾ ਦੇ ਦੀਵੇ ਜਗਾ ਕੇ ਲੋੜਵੰਦਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਦਾ ਯਤਨ ਕਰੀਏ।” ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਕਾਮਨਾ ਕੀਤੀ।
ਦੇਸ਼ ਭਰ ਵਿੱਚ ਦੀਵਾਲੀ ਦਾ ਜਸ਼ਨ
CM ਭਗਵੰਤ ਮਾਨ ਨੇ ਟਵੀਟ ਕਰ ਲੋਕਾਂ ਨੂੰ ਦਿਵਾਲੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ
ਦੀਵਾਲੀ ਦਾ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਹਰ ਪਾਸੇ ਸਜਾਵਟ ਹੈ। ਅੱਜ ਸ਼ਾਮ ਦੀਵਾਲੀ ਨੂੰ ਲੈ ਕੇ ਲੋਕਾਂ ਦੇ ਘਰਾਂ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਮੁੱਖ ਤੌਰ ‘ਤੇ ਮਾਤਾ ਲਕਸ਼ਮੀ, ਭਗਵਾਨ ਗਣੇਸ਼, ਦੇਵੀ ਸਰਸਵਤੀ, ਕੁਬੇਰ ਅਤੇ ਕਾਲੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਪੂਰੀ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ।
ਫੌਜ ਦੇ ਜਵਾਨ ਵੀ ਦੀਵਾਲੀ ਮਨਾ ਰਹੇ ਹਨ
ਦੇਸ਼ ਭਰ ਦੀਆਂ ਸੜਕਾਂ ‘ਤੇ ਰੋਸ਼ਨੀ ਕੀਤੀ ਗਈ ਹੈ, ਹਰ ਕੋਨਾ ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾ ਰਿਹਾ ਹੈ। ਫੌਜ ਦੇ ਜਵਾਨ ਵੀ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਹੇ ਹਨ। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਅਤੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਫ਼ੌਜ ਦੇ ਜਵਾਨਾਂ ਨੇ ਦੀਵਾਲੀ ਮਨਾਈ। ਇਸ ਦੇ ਨਾਲ ਹੀ ਬਜਾਰਾਂ ‘ਚ ਵੀ ਭਾਰੀ ਭੀੜ ਰਹੀ।