Employees’ Provident Fund Organisation: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਗਾਹਕਾਂ ਲਈ ਖੁਸ਼ਖਬਰੀ ਹੈ। EPFO ਨੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਹੈ। ਇਸ ਦੇ ਤਹਿਤ, EPFO ਦੇ ਗਾਹਕ ਆਪਣੇ ਮਾਲਕਾਂ ਦੇ ਨਾਲ 3 ਮਈ, 2023 ਤੱਕ ਉੱਚ ਪੈਨਸ਼ਨ ਲਈ ਸਾਂਝੇ ਤੌਰ ‘ਤੇ ਅਰਜ਼ੀ ਦੇ ਸਕਣਗੇ। ਉਨ੍ਹਾਂ ਨੂੰ ਇਸ ਲਈ ਰਿਟਾਇਰਮੈਂਟ ਫੰਡ ਸੰਗਠਨ ਦੇ ਇੰਟੀਗ੍ਰੇਟਿਡ ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ।
ਪਹਿਲਾਂ ਇਹ ਦੱਸਿਆ ਗਿਆ ਸੀ ਕਿ 3 ਮਾਰਚ, 2023 ਵੱਧ ਪੈਨਸ਼ਨ ਦੀ ਚੋਣ ਕਰਨ ਦੀ ਆਖਰੀ ਮਿਤੀ ਹੈ। ਪਰ EPFO ਦੇ ਇੰਟੀਗ੍ਰੇਟਿਡ ਮੈਂਬਰ ਪੋਰਟਲ ‘ਤੇ ਹਾਲ ਹੀ ਵਿੱਚ ਐਕਟੀਵੇਟ ਕੀਤਾ URL ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਉੱਚ ਪੈਨਸ਼ਨ ਦੀ ਚੋਣ ਕਰਨ ਦੀ ਆਖਰੀ ਮਿਤੀ 3 ਮਈ, 2023 ਹੈ।
ਜਾਣਕਾਰੀ ਲਈ, ਦੱਸ ਦੇਈਏ ਕਿ ਪਿਛਲੇ ਹਫਤੇ ਈਪੀਐਫਓ ਨੇ ਕਰਮਚਾਰੀਆਂ ਤੇ ਉਨ੍ਹਾਂ ਦੇ ਮਾਲਕਾਂ ਲਈ ਕਰਮਚਾਰੀ ਪੈਨਸ਼ਨ ਯੋਜਨਾ (EPS) ਦੇ ਤਹਿਤ ਉੱਚ ਪੈਨਸ਼ਨ ਲਈ ਸਾਂਝੇ ਤੌਰ ‘ਤੇ ਅਰਜ਼ੀ ਦੇਣ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇੱਕ ਦਫਤਰੀ ਆਦੇਸ਼ ਵਿੱਚ, EPFO ਨੇ ਸੰਸਥਾ ਦੇ ਖੇਤਰੀ ਦਫਤਰਾਂ ਦੁਆਰਾ ਜਮ੍ਹਾ ਕੀਤੇ ਜਾਣ ਵਾਲੇ ‘ਸੰਯੁਕਤ ਵਿਕਲਪ ਫਾਰਮ’ ਦੀ ਵਿਵਸਥਾ ਕੀਤੀ ਸੀ।
ਜਾਣੋ ਕਿੰਨੀ ਵੱਧ ਸਕਦੀ ਹੈ ਪੈਨਸ਼ਨ
ਸੁਪਰੀਮ ਕੋਰਟ ਨੇ 4 ਨਵੰਬਰ, 2022 ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੂੰ ਸਾਰੇ ਯੋਗ ਮੈਂਬਰਾਂ ਨੂੰ ਵੱਧ ਪੈਨਸ਼ਨ ਦੀ ਚੋਣ ਕਰਨ ਲਈ ਚਾਰ ਮਹੀਨਿਆਂ ਦਾ ਸਮਾਂ ਦੇਣ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ, ਇੱਕ ਸੋਧ ਦੇ ਤਹਿਤ, ਸੁਪਰੀਮ ਕੋਰਟ ਨੇ ਕਰਮਚਾਰੀ ਪੈਨਸ਼ਨ ਯੋਜਨਾ 2014 ਨੂੰ ਬਰਕਰਾਰ ਰੱਖਿਆ ਸੀ।
22 ਅਗਸਤ, 2014 ਦੇ EPS ਸੰਸ਼ੋਧਨ ਨੇ ਪੈਨਸ਼ਨਯੋਗ ਤਨਖਾਹ ਕੈਪ ਨੂੰ 6,500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਅਤੇ ਮੈਂਬਰਾਂ ਨੂੰ ਆਪਣੇ ਮਾਲਕਾਂ ਨਾਲ ਇਸ ਵਿਕਲਪ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਜੇਕਰ ਤਨਖਾਹ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਉਸ ਨੂੰ ਆਪਣੀ ਅਸਲ ਤਨਖਾਹ ਦਾ 8.33 ਪ੍ਰਤੀਸ਼ਤ ਈਪੀਐਸ ਵਿੱਚ ਯੋਗਦਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਜਲਦੀ ਆ ਸਕਦਾ ਹੈ ਨੋਟਿਸ
EPFO ਨੇ ਕਿਹਾ ਹੈ ਕਿ ਜਲਦੀ ਹੀ URL (ਯੂਨੀਕ ਰਿਸੋਰਸ ਲੋਕੇਸ਼ਨ) ਰਾਹੀਂ ਐਪਲੀਕੇਸ਼ਨ ਸ਼ੁਰੂ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h