ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਕਰਨ ਬਾਰੇ ਬਹੁਤ ਸਮੇਂ ਤੋਂ ਕੋਈ ਫੈਸਲਾ ਨਹੀਂ ਹੋ ਰਿਹਾ ਸੀ ਜਿਸ ਨੂੰ ਲੈਕੇ ਵਿਦਿਆਰਥੀ ਅਤੇ ਮਾਪੇ ਚਿੰਤਾ ਦੇ ਵਿੱਚ ਸਨ | ਬੀਤੇ ਦਿਨ CBSE ਦੇ ਨਤੀਜੇ ਦਾ ਫਾਰਮੂਲਾ ਐਲਾਨ ਦਿੱਤਾ ਗਿਆ ਸੀ ,ਜਿਸ ਤੋਂ ਬਾਅਦ ਹੁਣ ਪੰਜਾਬ ਬੋਰਡ ਵੱਲੋਂ ਵੀ ਉਹੀ ਫਾਰਮੂਲਾ ਲਾਗੂ ਕਰ ਦਿੱਤਾ ਗਿਆ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਹੁਣ ਇਸ ਪੈਟਰਨ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਜਵਾਬ ਤੋਂ ਬਾਅਦ ਕੋਈ ਫੈਸਲਾ ਹੋਵੇਗਾ |
ਇਸ ਦੇ ਨਾਲ ਹੀ PSEB ਬੋਰਡ ਨੇ ਐਲਾਨ ਕੀਤਾ ਕਿ ਪ੍ਰੈਕਟੀਕਲ ਦੇ ਉਹੀ ਅੰਕ ਜੋੜੇ ਜਾਣਗੇ ਜੋ ਅਸਲ ‘ਚ ਵਿਦਿਆਰਥੀ ਵੱਲੋਂ ਪ੍ਰਾਪਤ ਕੀਤੇ ਜਾਣਗੇ | ਜੇਕਰ ਫਿਰ ਵੀ ਇਸ ਨਤੀਜੇ ਤੋਂ ਕੋਈ ਸੰਤੁਸ਼ਟ ਨਹੀਂ ਤਾਂ ਉਸ ਦੀ ਹਾਲਤ ਸੁਧਰਨ ਦੇ ਦੁਬਾਰਾ ਪ੍ਰੀਖਿਆ ਲਈ ਜਾ ਸਕਦੀ ਹੈ |