ਰੂਸੀ ਫੌਜ ਲਗਾਤਾਰ ਯੂਕਰੇਨ ‘ਤੇ ਬੰਬਾਰੀ ਕਰ ਰਹੀ ਹੈ। ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਯੂਕਰੇਨ ‘ਚ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਰੂਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਹਰ ਰੋਜ਼ ਆਮ ਨਾਗਰਿਕ ਮਾਰੇ ਜਾ ਰਹੇ ਹਨ। ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਰੂਸੀ ਹਮਲੇ ਵਿੱਚ ਮੌਤ ਹੋ ਗਈ।
ਨਵੀਨ ਸ਼ੇਖਰੱਪਾ ਨੇ ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਡਾਕਟਰ ਬਣਨ ਦੇ ਸੁਪਨੇ ਨਾਲ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਨਵੀਨ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਪੀ.ਯੂ.ਸੀ. ‘ਚ 97 ਫੀਸਦੀ ਅੰਕ ਹਾਸਲ ਕੀਤੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਨਵੀਨ ਦੇ ਪਿਤਾ ਨੇ ਕਿਹਾ ਹੈ ਕਿ ਪੀ.ਯੂ.ਸੀ. ‘ਚ 97 ਫੀਸਦੀ ਅੰਕ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਨੂੰ ਸੂਬੇ ‘ਚ ਮੈਡੀਕਲ ਸੀਟ ਨਹੀਂ ਮਿਲ ਸਕੀ ਸੀ।
ਯੂਕਰੇਨ ਦੇ ਖਾਰਕਿਵ ‘ਚ ਰੂਸੀ ਗੋਲੀਬਾਰੀ ‘ਚ ਜਾਨ ਗਵਾਉਣ ਵਾਲੇ ਨਵੀਨ ਦੇ ਪਿਤਾ ਨੇ ਇਹ ਵੀ ਕਿਹਾ ਕਿ ਮੈਡੀਕਲ ‘ਚ ਸੀਟ ਹਾਸਲ ਕਰਨ ਲਈ ਕਰੋੜਾਂ ਰੁਪਏ ਖਰਚ ਕਰਨੇ ਪਏ ਹਨ। ਨਵੀਨ ਦੇ ਪਿਤਾ ਨੇ ਕਿਹਾ ਕਿ ਜਿੱਥੇ ਇੱਥੇ ਮੈਡੀਕਲ ਸੀਟ ਲਈ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ, ਉਥੇ ਭਾਰਤੀ ਵਿਦਿਆਰਥੀ ਇਸ ਤੋਂ ਘੱਟ ਪੈਸੇ ਖਰਚ ਕੇ ਵਿਦੇਸ਼ਾਂ ‘ਚ ਬਰਾਬਰ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।