Pulwama Attack Anniversary: ਪੁਲਵਾਮਾ ‘ਚ ਸਾਲ 2019 ਨੂੰ ਹੋਏ ਹਮਲੇ ਨੂੰ ਕੋਈ ਨਹੀਂ ਭੁੱਲ ਸਕਦਾ। ਬੇਸ਼ੱਕ ਇਸ ਹਾਦਸੇ ਨੂੰ ਕਈਂ ਸਾਲ ਬੀਤ ਗਏ ਹਨ। 14 ਫਰਵਰੀ 2019 ਨੂੰ ਹੋਏ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਚਾਰ ਸਾਲ ਪਹਿਲਾਂ ਦੇ ਇਸ ਦਿਨ ਦਾ ਇਤਿਹਾਸ ਜੰਮੂ-ਕਸ਼ਮੀਰ (Jammu Kashmir) ‘ਚ ਇੱਕ ਵੱਡੀ ਦੁਖਦਾਈ ਘਟਨਾ ਵਜੋਂ ਦਰਜ ਹੈ।
ਅੱਜ 14 ਫਰਵਰੀ ਨੂੰ ਜਿੱਥੇ ਲੋਕ ਵੈਲੇਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਮਨਾਉਂਦੇ ਹਨ, ਉੱਥੇ ਹੀ ਚਾਰ ਸਾਲ ਪਹਿਲਾਂ ਅੱਤਵਾਦੀਆਂ ਨੇ ਆਪਣੇ ਦਹਿਸ਼ਤ ਫੈਲਾਉਣ ਦੇ ਇਰਾਦਿਆਂ ਨੂੰ ਪੂਰਾ ਕਰਨ ਲਈ ਇਸ ਦਿਨ ਨੂੰ ਚੁਣਿਆ। ਜਦੋਂ ਵੈਲੇਨਟਾਈਨ ਡੇਅ ਦੇਸ਼ ਦੇ ਸ਼ਹਿਰਾਂ ‘ਚ ਮਨਾਇਆ ਜਾ ਰਿਹਾ ਸੀ, ਤਾਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪੁਲਵਾਮਾ ‘ਚ ਦੇਸ਼ ਦੇ ਸੁਰੱਖਿਆ ਬਲਾਂ ‘ਤੇ ਭਿਆਨਕ ਹਮਲਾ ਕੀਤਾ ਸੀ।
ਦੱਸ ਦਈਏ ਕਿ ਦੋ ਸਾਲ ਪਹਿਲਾ 14 ਫਰਵਰੀ 2019 ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ (Pulwama Attack 2nd Anniversary) ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਇੱਕ ਵਿਸਫੋਟ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ ਸੀ। ਜਿਸ ‘ਚ 40 ਸੈਨਿਕ ਸ਼ਹੀਦ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਸੀ।
ਇਸ ਦੇ ਨਾਲ ਹੀ ਦੇਸ਼ ‘ਚ ਵੱਖ-ਵੱਖ ਤਰੀਕਿਆਂ ਨਾਲ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਫਿਰ ਹੋਇਆ ਬਾਰਡਰ ਪਾਰ ਸਰਜੀਕਲ ਸਟਰਾਈਕ
ਪੁਲਵਾਮਾ ਹਮਲੇ ਦੇ 12 ਦਿਨ ਬਾਅਦ ਜਦੋਂ ਸਵੇਰੇ ਦੇਸ਼ ਵਾਸੀਆਂ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। 26 ਫਰਵਰੀ ਦੀ ਸਵੇਰ ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ‘ਤੇ ਬੰਬਾਰੀ ਕਰਨ ਤੋਂ ਬਾਅਦ ਵਾਪਸ ਪਰਤੇ ਸੀ। ਹਵਾਈ ਹਮਲੇ ‘ਚ ਵੱਡੀ ਗਿਣਤੀ ‘ਚ ਅੱਤਵਾਦੀ, ਟ੍ਰੇਨਰ ਅਤੇ ਸੀਨੀਅਰ ਕਮਾਂਡਰ ਮਾਰੇ ਗਏ ਸੀ। ਮਸੂਦ ਅਜ਼ਹਰ ਦਾ ਜੀਜਾ ਮੌਲਾਨਾ ਯੂਸਫ ਅਜ਼ਹਰ ਇਸ ਡੇਰੇ ਨੂੰ ਚਲਾ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h