ਬੁੱਧਵਾਰ, ਮਈ 28, 2025 11:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਮਾਡਲ ਟਾਊਨ ਡਰੇਨ ਬਣੀ ਪਟਿਆਲਾ ਦਾ ਨਵਾਂ ਬਾਈਪਾਸ, ਆਵਾਜਾਈ ਸਮੱਸਿਆ ਤੋਂ ਮਿਲੇਗੀ ਨਿਜ਼ਾਤ

Patiala News: ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਟਿਆਲਾ ਦਿਹਾਤੀ ਹਲਕੇ ਦੀ ਨੁਹਾਰ ਬਦਲ ਗਈ ਹੈ।

by ਮਨਵੀਰ ਰੰਧਾਵਾ
ਮਈ 16, 2023
in ਪੰਜਾਬ
0

Model Town Drain Covering Project: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਦਿਹਾਤੀ ਹਲਕੇ ਅੰਦਰ 25.60 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਅਹਿਮ ਪ੍ਰਾਜੈਕਟ ਦਾ ਲੋਕ ਅਰਪਣ ਕਰਨ ਲਈ ਧੰਨਵਾਦ ਕੀਤਾ ਹੈ।

ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਟਿਆਲਾ ਦਿਹਾਤੀ ਹਲਕੇ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਇਸ ਡਰੇਨ ਦੇ ਨਵੀਨੀਕਰਨ ਦੀ ਲੋਕਾਂ ਦੀ ਚਿਰੋਕਣੀ ਮੰਗ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ।

ਮੰਤਰੀ ਨੇ ਅੱਗੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨੂੰ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਵਾਉਣ ਨਾਲ ਲਗਪਗ 5 ਕਿਲੋਮੀਟਰ ਤੱਕ ਇਸ ਡਰੇਨ ਨੂੰ ਕਵਰ ਕਰਕੇ ਇਸ ਨਾਲ ਲਗਦੀ ਸੜਕ ਨੂੰ ਚੌੜਾ ਕੀਤਾ ਗਿਆ ਹੈ, ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਕੇ ਇਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋ ਗਈ ਹੈ ਅਤੇ ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ।

ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਡਲ ਟਾਊਨ ਡਰੇਨ ਪਟਿਆਲਾ ਲਈ ਇੱਕ ਨਵਾਂ ਬਾਈਪਾਸ ਬਣ ਗਈ, ਇਸ ਡਰੇਨ ‘ਤੇ ਪਿੰਡ ਹਸਨਪੁਰ ਤੋਂ ਲੈਕੇ ਸੋਮਵਾਰ ਦੀ ਮੰਡੀ, ਦੀਪ ਨਗਰ, ਵਿਕਾਸ ਨਗਰ ਤੇ ਰਣਜੀਤ ਨਗਰ ਚੌਂਕ ਤੱਕ ਅਤੇ ਇਸ ਤੋਂ ਅੱਗੇ ਟਿਵਾਣਾ ਚੌਂਕ ਤੋਂ ਲੈਕੇ ਬਾਬੂ ਸਿੰਘ ਕਲੋਨੀ ਤੱਕ ਇਸ ਡਰੇਨ ਦੁਆਲੇ ਦੋ ਥਾਵਾਂ ‘ਤੇ ਗਰੀਨ ਬੈਲਟ (ਪਾਰਕ) ਬਣਾਏ ਗਏ ਹਨ।

ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਹਸਨਪੁਰ, ਸਿਉਣਾ, ਝਿਲ, ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਏਕਤਾ ਵਿਹਾਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਾਲੌਨੀ, ਸਰਾਭਾ ਨਗਰ, ਬਾਬੂ ਸਿੰਘ ਕਾਲੌਨੀ ਆਦਿ ਸਾਹਿਰੀ ਕਾਲੌਨੀਆਂ ਵਸਦੀਆਂ ਹਨ, ਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲਿਆ ਹੈ।

ਜਿਕਰਯੋਗ ਹੈ ਕਿ ਇਹ ਡਰੇਨ ਇਹਨਾਂ ਕਲੋਨੀਆਂ ਦੇ ਏਰੀਏ ਦਾ ਬਰਸਾਤੀ ਪਾਣੀ ਲੈਂਦੀ ਸੀ ਪਰੰਤੂ ਇਥੇ ਹੁਣ ਸੰਘਣੀ ਅਬਾਦੀ ਹੋਣ ਕਾਰਨ ਅਤੇ ਡਰੇਨ ਉਪਰੋਂ ਖੁੱਲੀ ਹੋਣ ਕਰਕੇ ਇਸ ਵਿੱਚ ਕੂੜਾ ਕਰਕਟ, ਡੰਗਰਾਂ ਦਾ ਗੋਹਾ ਅਤੇ ਹੋਰ ਗੰਦਗੀ ਇਸ ਡਰੇਨ ਵਿੱਚ ਸੁੱਟੇ ਜਾਣ ਨਾਲ ਬਰਸਾਤੀ ਸੀਜਨ ਦੌਰਾਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਦੇ ਨਾਲ-ਨਾਲ ਨੇੜੇ ਦੀਆਂ ਕਾਲੌਨੀਆਂ ਦੇ ਵਾਤਾਵਰਣ ਵਿੱਚ ਬਦਬੂ ਫੈਲ ਰਹੀ ਸੀ ਪਰੰਤੂ ਹੁਣ ਇਸ ਦੀ ਕਾਇਆਂ ਕਲਪ ਹੋ ਗਈ ਹੈ।

ਪਾਈਪ ਲਾਈਨ ਦੇ ਵਿਚਕਾਰ 100-100 ਫੁੱਟ ਦੇ ਵੱਖਵੇ ਤੇ ਸਫਾਈ ਕਰਨ ਲਈ ਮੈਨਹੋਲਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਨੇੜਲੀਆਂ ਕਾਲੌਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਹੌਦੀਆਂ ਬਣਾ ਕੇ ਪਾਈਪ ਲਾਈਨ ਵਿੱਚ ਬਣਾਏ ਮੈਨਹੋਲਾਂ ਵਿੱਚ ਕੀਤੀ ਜਾ ਰਹੀ ਹੈ।ਡਰੇਨ ਬੁਰਜੀ ਦੀ 35500 ਤੋ 47000 ਤੱਕ ਡਰੇਨ ਦੇ ਨਾਲ-2 ਪਹਿਲਾਂ ਹੀ ਬਣੀ ਸੜਕ ਹੋਰ ਚੌੜੀ ਹੋਣ ਸਮੇਤ ਡਰੇਨ ਵਿੱਚ ਪਾਈਪ ਲਾਈਨ ਪਾ ਕੇ ਤੇ ਇਹ ਮਿੱਟੀ ਨਾਲ ਭਰਨ ਉਪਰੰਤ ਇੰਟਰਲਾਕਿੰਗ ਟਾਇਲਾਂ ਲੱਗਣ ਬਾਅਦ ਆਵਾਜਾਈ ਲਈ ਚੌੜਾ ਰਸਤਾ ਤਿਆਰ ਹੋ ਗਿਆ ਹੈ।

ਪ੍ਰਾਜੈਕਟ ਮੁਤਾਬਕ ਮਾਡਲ ਟਾਊਨ ਡਰੇਨ ਦੀ ਬੁਰਜੀ 35500 ਤੋ 44200 ਤੱਕ 1600 ਐਮ.ਐਮ. (2 ਪਾਈਪ ਲਾਈਨਾਂ) ਐਨ.ਪੀ.-3 ਆਰ.ਸੀ.ਸੀ. ਪਾਈਪਾਂ ਅਤੇ ਬੁਰਜੀ 44200 ਤੋਂ 52156 ਤੱਕ 1200 ਐਮ. ਐਮ. (4 ਫੁੱਟ ਡਾਇਆ) ਐਨ.ਪੀ. 3 ਆਰ.ਸੀ.ਸੀ. ਪਾਈਪ ਪਾ ਕੇ ਡਰੇਨ ਨੂੰ ਉਪਰੋਂ ਮਿੱਟੀ ਨਾਲ ਭਰਕੇ ਕਵਰ ਕੀਤਾ ਗਿਆ ਹੈ ਅਤੇ ਇਸ ਪਾਈਪ ਲਾਈਨ ਵਿੱਚ ਕੇਵਲ ਬਰਸਾਤੀ ਪਾਣੀ ਦੀ ਹੀ ਨਿਕਾਸੀ ਹੋਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bhagwant MannDr. Balbir SinghModel Town Drain Covering Projectpatialapro punjab tvPunjab CMPunjab Health Ministerpunjab newspunjabi news
Share208Tweet130Share52

Related Posts

ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, ਫਾਜ਼ਿਲਕਾ ਦੇ SSP ਨੂੰ ਕੀਤਾ ਸਸਪੈਂਡ

ਮਈ 28, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

ਅੰਮ੍ਰਿਤਸਰ ‘ਚ ਹੋਇਆ ਧਮਾਕਾ, ਇੱਕ ਨੌਜਵਾਨ ਹੋਇਆ ਜਖਮੀ

ਮਈ 27, 2025

Punjab Holiday Update: ਪੰਜਾਬ ‘ਚ ਇਸ ਦਿਨ ਹੋਇਆ ਛੁੱਟੀ ਦਾ ਐਲਾਨ, ਦੇਖੋ ਕਿਹੜੇ ਸਰਕਾਰੀ ਅਦਾਰੇ ਰਹਿਣਗੇ ਬੰਦ

ਮਈ 27, 2025

Summer School Holidays: ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ‘ਚ ਹੋਵੇਗਾ ਇਹ ਕੰਮ, ਸਿੱਖਿਆ ਬੋਰਡ ਨੇ ਜਾਰੀ ਕੀਤਾ ਨੋਟਿਸ

ਮਈ 27, 2025

ਡਰੱਗ ਕੇਸ ‘ਚ ਫਸੀ ਮਹਿਲਾ ਕਾਂਸਟੇਬਲ ਫਿਰ ਆਈ ਪੁਲਿਸ ਅੜਿੱਕੇ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਕੀਤਾ ਗ੍ਰਿਫ਼ਤਾਰ

ਮਈ 26, 2025
Load More

Recent News

ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ, ਫਾਜ਼ਿਲਕਾ ਦੇ SSP ਨੂੰ ਕੀਤਾ ਸਸਪੈਂਡ

ਮਈ 28, 2025

ਟਰੰਪ ਸਰਕਾਰ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, ਹੋਵੇਗਾ ਵੀਜ਼ਾ ਰੱਦ

ਮਈ 28, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਪੈ ਸਕਦਾ ਹੈ ਮੀਂਹ, ਜਾਣੋ ਅਗਲੇ ਮੌਸਮ ਦਾ ਹਾਲ

ਮਈ 28, 2025

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.