Punjab DSP ASP Transfer: ਪੰਜਾਬ ਪੁਲਿਸ ਨੇ ਵੱਡੀ ਗਿਣਤੀ ਵਿੱਚ DSP ਅਤੇ ASP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 133 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਮੇਂ ਦੌਰਾਨ ਨਿਯੁਕਤ ਕੀਤੇ ਗਏ ਅਧਿਕਾਰੀ ਕਾਫ਼ੀ ਸਮੇਂ ਤੋਂ ਪੋਸਟਿੰਗ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਅਧਿਕਾਰੀਆਂ ਨੂੰ ਵਿਜੀਲੈਂਸ ਬਿਊਰੋ ਅਤੇ ਰੋਡ ਸੇਫਟੀ ਫੋਰਸ ਸਮੇਤ ਵੱਖ-ਵੱਖ ਵਿੰਗਾਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਜਾਣਕਾਰੀ ਲਈ ਦੱਸ ਦਈਏ ਪੰਜਾਬ ਸਰਕਾਰ ਲਗਾਤਾਰ ਪੰਜਾਬ ਪੁਲਿਸ ਮਹਿਕਮੇ ਵਿੱਚ ਤਬਾਦਲੇ ਕਰਦੀ ਨਜ਼ਰ ਆ ਰਹੀ ਹੈ, ਤਾਂ ਕਿ ਭਰਸ਼ਟਾਚਾਰ ਨੂੰ ਰੋਕਣ ਵਿੱਚ ਜਿੱਤ ਹਾਸਿਲ ਕੀਤੀ ਜਾ ਸਕੇ। ਇਹ ਤਬਾਦਲੇ ਛੋਟੇ ਮੋਟੇ ਰੈਂਕ ਤੇ ਨਹੀਂ ਵੱਡੇ ਲੈਵਲ ਤੇ ਕੀਤੇ ਜਾ ਰਹੇ ਹਨ। ਜ਼ਿਕਰ ਯੋਗ ਹੈ ਕਿ ਕਈ ਪੁਲਿਸ ਵਾਲਿਆਂ ਦੇ ਕਾਫੀ ਸਾਲਾਂ ਤੋਂ ਤਬਾਦਲੇ ਨਹੀਂ ਕੀਤੇ ਗਏ ਸੀ, ਪੰਜਾਬ ਸਰਕਾਰ ਹੁਣ ਉਹਨਾਂ ਪੁਲਿਸ ਅਫਸਰਾਂ ਦੇ ਵੀ ਤਬਾਦਲੇ ਕਰਦੀ ਨਜ਼ਰ ਆ ਰਹੀ ਹੈ।







