ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਕਿਸਾਨਾਂ ਨੂੰ ਫੂਲਗੋਭੀ ਦਾ ਦਾਮ 1 ਤੋਂ 2 ਰੁਪਏ ਕਿਲੋ ਦੇ ਵਿਚਕਾਰ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਵਿੱਚ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 7.50 ਰੁਪਏ ਮਿਲ ਰਹੇ ਹਨ, ਇਹ ਸਾਫ਼ ਦਰਸਾਉਂਦਾ ਹੈ ਕਿ ਭਾਜ਼ਪਾ ਕਿਸਾਨ ਹਿਤੈਸ਼ੀ ਹੈ, ਇਹ ਕਹਿਣਾ ਹੈ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਮੀਡਿਆ ਮੁਖੀ ਅਤੇ ਪੰਜਾਬ ਦੇ ਮੁਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ।
ਜੋਸ਼ੀ ਨੇ ਮੰਗ ਕੀਤੀ ਕਿ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਜੇ ਕਰ ਸਚਮੁਚ ਕਿਸਾਨਾਂ ਦੇ ਹਮਦਰਦ ਹਨ ਤਾਂ ਕਿਸਾਨਾਂ ਤੋਂ ਹਰਿਆਣਾ ਦੀ ਭਾਜ਼ਪਾ ਸਰਕਾਰ ਦੀ ਤਰ੍ਹਾਂ 7.50 ਰੁਪਏ ਕਿਲੋ ‘ਤੇ ਗੋਭੀ ਦੀ ਖਰੀਦ ਤੁਰੰਤ ਯਕੀਨੀ ਬਣਾਏ।
ਕਿਸਾਨਾਂ ਦੀ ਤਰਸਯੋਗ ਸਥਿਤੀ ਲਈ ਆਪ ਸਰਕਾਰ ਜਿੰਮੇਵਾਰ
ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 55,000 ਏਕੜ ‘ਚ ਫੂਲਗੋਭੀ ਦੀ ਖੇਤੀ ਕੀਤੀ ਜਾਂਦੀ ਹੈ, ਪਰ ਕਿਸਾਨਾਂ ਨੂੰ ਆਪਣੀ ਉਪਜ ਦੀ ਲਾਗਤ ਵੀ ਨਹੀਂ ਮਿਲ ਰਹੀ। ਕਿਸਾਨ ਨੂ ਮੰਡੀਆਂ ਤੱਕ ਫੂਲਗੋਭੀ ਲਿਜਾਣ ਜਾਂ ਖੇਤਾਂ ਚੋਂ ਤੋੜਨ ਦਾ ਖਰਚਾ ਵੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਕਿਸਾਨ ਫੂਲਗੋਭੀ ਨੂੰ ਖੇਤਾਂ ਵਿੱਚ ਹੀ ਜੋਤਣ ਲਈ ਮਜ਼ਬੂਰ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਮਟਰ ਦੀ ਫਸਲ ਬਰਬਾਦ ਹੋਣ ‘ਤੇ ਪੰਜਾਬ ਸਰਕਾਰ ਨੇ ਕੋਈ ਮੁਆਵਜਾ ਨਹੀਂ ਦਿੱਤਾ। ਇਸਦੇ ਇਲਾਵਾ, ਕੇਂਦਰ ਸਰਕਾਰ ਵੱਲੋਂ ਚੌਲ ਖਰੀਦ ਲਈ 44,000 ਕਰੋੜ ਰੁਪਏ ਭੇਜੇ ਜਾਣ ਦੇ ਬਾਵਜੂਦ ਰਾਜ ਵਿੱਚ ਚੌਲ ਦੀ ਖਰੀਦ ‘ਤੇ ਕਟੌਤੀ ਹੋਈ, ਪਰ ਮੁੱਖ ਮੰਤਰੀ ਇਸ ‘ਤੇ ਵੀ ਚੁੱਪ ਰਹੇ।
ਹਰਿਆਣਾ ਤੋਂ ਸਿੱਖੇ ਪੰਜਾਬ ਸਰਕਾਰ
ਜੋਸ਼ੀ ਵੱਲੋਂ ਹਰਿਆਣਾ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਉਥੇ ਦੀ ਭਾਜ਼ਪਾ ਸਰਕਾਰ 2018 ਤੋਂ ਲਗਾਤਾਰ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 16 ਸਬਜ਼ੀਆਂ ਅਤੇ 5 ਫਲਾਂ ‘ਤੇ ਘੱਟੋ ਘੱਟ ਸਹਾਇਤਾ ਮੁੱਲ (ਐਮਐਸਪੀ) ਉਪਲਬਧ ਕਰਵਾ ਰਹੀ ਹੈ। ਇਨ੍ਹਾਂ ਸਬਜ਼ੀਆਂ ਵਿੱਚ ਟਮਾਟਰ, ਪਿਆਜ਼, ਆਲੂ, ਫੂਲਗੋਭੀ, ਭਿੰਡੀ, ਲੌਕੀ, ਕਰੇਲਾ, ਬੈਗਨ, ਗਾਜਰ, ਪੱਤਾਗੋਭੀ, ਮਿਰਚ, ਸ਼ਿਮਲਾ ਮਿਰਚ, ਮਟਰ, ਮੁੱਲੀ, ਹਲਦੀ ਅਤੇ ਲਹਸਨ ਸ਼ਾਮਲ ਹਨ, ਜਦਕਿ ਫਲਾਂ ਵਿੱਚਆਂ ਆਮ, ਅਮਰੂਦ, ਕਿੱਨੂ, ਬੇਰ ਅਤੇ ਲੀਚੀ ਸ਼ਾਮਲ ਹਨ। ਇਸਦੇ ਵਿਰੁੱਧ, ਪੰਜਾਬ ਵਿੱਚ ਕਿਸਾਨਾਂ ਨੂੰ ਨਾ ਤਾਂ ਮੁਆਵਜਾ ਦਿੱਤਾ ਗਿਆ ਅਤੇ ਨਾ ਹੀ ਸਬਜ਼ੀ ਅਤੇ ਫਲਾਂ ਦੀਆਂ ਫਸਲਾਂ ‘ਤੇ ਕੋਈ ਸੋਲੀ ਪ੍ਰਨੀਤੀ ਬਣਾਈ ਗਈ। ਜੋਸ਼ੀ ਨੇ ਕਿਹਾ ਕਿ ਆਲੂ ਅਤੇ ਟਮਾਟਰ ਦੇ ਕਿਸਾਨਾਂ ਦੀ ਸਥਿਤੀ ਵੀ ਬਦਤਰ ਹੈ।