Health Minister New Annoucement: ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਪੰਜਵਾਂ ਦਿਨ ਹੈ। ਇਸ ਬਜਟ ਸੈਸ਼ਨ ਦੌਰਾਨ ਹਰ ਹਲਕੇ ਦੇ MLA ਨੇ ਆਪਣੇ ਆਪਣੇ ਸਵਾਲ ਰੱਖੇ ਅਤੇ ਹਰ ਮੰਤਰੀ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ।
ਸਵਾਲ ਜਵਾਬ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਆਫ ਦੀ ਰਿਕਾਰਡ ਇੱਕ ਐਲਾਨ ਕੀਤਾ ਹੈ, ਇਹ ਐਲਾਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਲੈਬੋਰੇਟਰੀ ਹੈ ਜਿਸ ਰਾਹੀਂ ਪੈਸਟੀਸਾਈਡ ‘ਤੇ ਕਿਸੇ ਵੀ ਫ਼ੂਡ ਦੀ ਟੈਸਟਿੰਗ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਹਾਰ ਤੇ ਵਿਹਾਰ ਨੂੰ ਠੀਕ ਕਰਨ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ 23 ਮੋਬਾਈਲ ਵੈਨ ਆਈਆਂ ਹਨ ਜੋ ਕਿ ਹਰ ਜ਼ਿਲ੍ਹੇ ਨੂੰ ਮਿਲੀਆਂ ਹਨ ਤੇ ਹਰ ਸ਼ਹਿਰ ਦੀ ਗਲੀ ਗਲੀ ਜਾ ਕੇ ਮੌਕੇ ਤੇ ਖਾਣ ਵਾਲੀਆਂ ਵਸਤੂਆਂ ਦੇ ਮਸਾਲੇ, ਡ੍ਰਿੰਕ੍ਸ ਬਿਵਰੇਜ, ਦੁੱਧ ਨਾਲ ਬਣੀਆਂ ਚੀਜ਼ਾਂ ਜਿਵੇਂ ਦੁੱਧ, ਦਹੀਂ, ਪਨੀਰ ਅਤੇ ਹੋਰ ਖਾਣੇ ਦੀ ਜਾਂਚ ਕਰਨਗੀਆਂ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮੋਬਾਈਲ ਵੈਨ ਨੂੰ ਬੁਲਾ ਕਿ ਕੋਈ ਵੀ ਦੁਕਾਨਦਾਰ ਆਪਣੇ ਖਾਣ ਦੇ ਸਮਾਨ ਦੀ ਜਾਂਚ ਕਰਵਾ ਸਕਦਾ ਹੈ ਇਸਦੀ ਫੀਸ ਸਿਰਫ 50 ਰੁਪਏ ਹੋਵੇਗੀ। ਇਸ ਜਾਂਚ ਵਿੱਚ ਕੋਈ ਜੁਰਮਾਨਾ ਨਹੀਂ ਹੋਵੇਗਾ।
ਸਿਹਤ ਮੰਤਰੀ ਨੇ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਬੇਨਤੀ ਕਰਦੇ ਹੋਵੇ ਕਿਹਾ ਕਿ ਇਹ ਇੱਕ ਐਜੂਕੇਸ਼ਨਲ ਕੇਮਪੇਨ ਹੈ ਜਿਸ ਨੂੰ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।