ਸੰਗਰੂਰ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਦੇ ਭਵਾਨੀਗੜ੍ਹ ਇਲਾਕੇ ਵਿੱਚ ਪੁਲਿਸ ਅਤੇ ਕੁਝ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਟਾਰਗੇਟ ਕਿਲਿੰਗ ਕਰਨ ਆਏ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਉਸਤੋਂ ਆਸਟਰੀਆ ਗਲੋਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਫਿਰੀਇੰਗ ਦੌਰਾਨ ਪੁਲਿਸ ਨੇ ਗੈਂਗਸਟਰ ਦੀ ਲੱਤ ‘ਚ ਗੋਲੀ ਮਾਰੀ ਜਿਸ ਤੋਂ ਬਾਅਦ ਗੈਂਗਸਟਰ ਨੂੰ ਸੰਗਰੂਰ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਗੈਂਗਸਟਰ ਦਾ ਨਾਮ ਮਨਿੰਦਰ ਦਸਿਆ ਜਾ ਰਿਹਾ ਹੈ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ਤੇ ਆਸਟਰੀਆ ਗ਼ਲੌਕ ਦੀ ਰਿਕਵਰੀ ਕਰਨ ਆਇਆ ਸੀ ਜਿਸਦੇ ਦੌਰਾਨ ਪੁਲਿਸ ਨੇ ਉਸਨੂੰ ਨੂੰ ਫੜ ਲਿਆ।
ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਮਨਿੰਦਰ ਨਾਮ ਦੇ ਗੈਂਗਸਟਰ ਨੂੰ ਜੇਲ ‘ਚ ਬੈਠੇ ਇਕ ਗੈਂਗਸਟਰ ਵੱਲੋ ਟਾਰਗੇਟ ਕਿਲਿੰਗ ਸਬੰਧੀ ਗਾਈਡ ਕੀਤਾ ਜਾ ਰਿਹਾ ਸੀ , ਪੁਲਿਸ ਇਸ ਮਾਮਲੇ ‘ਚ ਹੋਰ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਟਾਰਗੇਟ ਕਿਲਿੰਗ ਮਾਮਲੇ ‘ਚ ਜਾਂਚ ਦੇ ਹਰ ਐਂਗਲ ਦੀਆਂ ਪਰਤਾਂ ਨੂੰ ਬਾਰੀਕੀ ਨਾਲ ਖੰਗੋਲ ਰਹੀ ਹੈ।