ਐਤਵਾਰ, ਜੁਲਾਈ 26, 2026 03:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਘੁਟਾਲੇ ‘ਚ ਇੱਕ ਹੋਰ ਮੁਲਜ਼ਮ ਚੜਿਆ ਵਿਜੀਲੈਂਸ ਦੇ ਹੱਥੇ

Punjab Vigilance Bureau: ਇਸ ਮਾਮਲੇ ਵਿੱਚ ਪਰਵੀਨ ਲਤਾ ਅਤੇ ਚੰਚਲ ਕੁਮਾਰ ਦਾ ਭਰਾ ਮੁਕੇਸ਼ ਜਿੰਦਲ ਦੋਵੇਂ ਮੁਲਜ਼ਮ ਹਨ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।

by ਮਨਵੀਰ ਰੰਧਾਵਾ
ਮਈ 16, 2023
in ਪੰਜਾਬ
0

Guava tree Compensation Scam: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐਸਏਐਸ ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ‘ਚ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਹੋਏ ਘੁਟਾਲੇ ਦੇ ਮੁਲਜ਼ਮ ਸਤੀਸ਼ ਬਾਂਸਲ, ਵਾਸੀ ਵਿਸ਼ਾਲ ਨਗਰ, ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਤੀਸ਼ ਬਾਂਸਲ, ਚੰਚਲ ਕੁਮਾਰ ਅਤੇ ਉਸ ਦੀ ਪਤਨੀ ਪਰਵੀਨ ਲਤਾ ਵਾਸੀ ਬਠਿੰਡਾ ਨਾਲ ‘ਅਗਰਵਾਲ ਸਟੀਲ ਇੰਡਸਟਰੀਜ਼’ ਫਰਮ ਵਿੱਚ ਭਾਈਵਾਲ ਸੀ। ਇਸ ਮਾਮਲੇ ਵਿੱਚ ਪਰਵੀਨ ਲਤਾ ਅਤੇ ਚੰਚਲ ਕੁਮਾਰ ਦਾ ਭਰਾ ਮੁਕੇਸ਼ ਜਿੰਦਲ ਦੋਵੇਂ ਮੁਲਜ਼ਮ ਹਨ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਅਗਰਵਾਲ ਸਟੀਲ ਇੰਡਸਟਰੀਜ਼ ਨੇ ਸਤੀਸ਼ ਬਾਂਸਲ, ਪਰਵੀਨ ਲਤਾ ਅਤੇ ਮੁਕੇਸ਼ ਜਿੰਦਲ ਦੇ ਪਿਤਾ ਦੇਸ ਰਾਜ ਜ਼ਰੀਏ ਫਰਵਰੀ 2018 ਵਿੱਚ ਪਿੰਡ ਬਾਕਰਪੁਰ ਵਿਖੇ 3 ਏਕੜ ਜ਼ਮੀਨ ਬਰਾਬਰ ਹਿੱਸੇਦਾਰੀ ਨਾਲ ਖਰੀਦੀ ਸੀ। ਉਕਤ ਜ਼ਮੀਨ ਨੂੰ ਖਰੀਦਣ ਉਪਰੰਤ ਉਨ੍ਹਾਂ ਨੇ ਇਸ ਜ਼ਮੀਨ ‘ਤੇ ਅਮਰੂਦ ਦੇ ਪੌਦੇ ਲਗਾ ਦਿੱਤੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।

ਉਕਤ ਮੁਲਜ਼ਮਾਂ ਨੇ ਮਾਲ ਵਿਭਾਗ, ਬਾਗਬਾਨੀ ਵਿਭਾਗ ਅਤੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਦਿਖਾ ਕੇ ਕਿ ਇਹ ਬੂਟੇ 2016 ਵਿੱਚ ਲਗਾਏ ਗਏ ਹਨ, ਗਲਤ ਢੰਗ ਨਾਲ ਮੁਆਵਜ਼ੇ ਵਜੋਂ ਕਰੋੜਾਂ ਰੁਪਏ ਵਸੂਲ ਲਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਘਪਲੇ ਦੇ ਮਾਸਟਰਮਾਈਂਡ ਭੁਪਿੰਦਰ ਸਿੰਘ, ਮੁਕੇਸ਼ ਜਿੰਦਲ ਅਤੇ ਹੋਰਾਂ ਦੀ ਸਹਾਇਤਾ ਨਾਲ ਸਤੀਸ਼ ਬਾਂਸਲ ਨੇ ਆਪਣੀ 12 ਕਨਾਲ 13 ਮਰਲੇ ਜ਼ਮੀਨ ਵਿੱਚ ਲਗਾਏ ਪੌਦਿਆਂ ਲਈ ਦਾਅਵਾ ਕਰਕੇ 1.54 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ, ਜਦੋਂ ਕਿ ਉਸਦੀ ਫਰਮ ਦੀ ਮਾਲਕੀਅਤ ਅਧੀਨ ਸਿਰਫ 8 ਕਨਾਲ ਹੀ ਸਨ।

ਇਸ ਤੋਂ ਇਲਾਵਾ, ਗਮਾਡਾ ਦੇ ਲੈਂਡ ਐਕੂਜੀਸ਼ਨ ਆਫ਼ਸਰ ਨੇ ਸਤੀਸ਼ ਬਾਂਸਲ ਸਮੇਤ ਉਪਰੋਕਤ ਮਾਲਕਾਂ ਨੂੰ ਜ਼ਮੀਨ/ਬਾਗ਼ ਦੇ ਸਵੈ-ਦਾਅਵੇ ਦੇ ਆਧਾਰ ‘ਤੇ ਅਮਰੂਦ ਦੇ ਪੌਦਿਆਂ ਦਾ ਮੁਆਵਜ਼ਾ ਜਾਰੀ ਕੀਤਾ ਸੀ, ਜਦੋਂ ਕਿ ਜ਼ਿਆਦਾਤਰ ਜ਼ਮੀਨ ਸਾਂਝੀ ਮਾਲਕੀਅਤ ਅਧੀਨ ਹੈ ਅਤੇ ਸਹਿ-ਮਾਲਕਾਂ ਦਰਮਿਆਨ ਸ਼ੇਅਰਾਂ ਦੀ ਵੰਡ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜ਼ਮਾਨਤਾਂ ਲਈ ਦੋ ਅਰਜ਼ੀਆਂ ਖਾਰਜ

ਇਸ ਮੁਆਵਜ਼ੇ ਸਬੰਧੀ ਘੁਟਾਲੇ ਵਿੱਚ ਸਥਾਨਕ ਅਦਾਲਤ ਨੇ ਮੁਲਜ਼ਮ ਬਾਗਬਾਨੀ ਵਿਕਾਸ ਅਫ਼ਸਰ ਵੈਸ਼ਾਲੀ ਅਤੇ ਮੁਲਜ਼ਮ ਲਾਭਪਾਤਰੀ ਗੁਰਪ੍ਰੀਤ ਕੌਰ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Anti-Corruption CampaignArrests AccusedGuava Tree Compensation Scampro punjab tvpunjab newsPunjab Vigilance Bureaupunjabi news
Share226Tweet141Share57

Related Posts

ਪੰਜਾਬ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਜਲਦ ਮਿਲੇਗਾ ਬਣਦਾ ਹੱਕ; ਮਾਨ ਸਰਕਾਰ ਦਾ ਚੁੱਕਿਆ ਵੱਡਾ ਕਦਮ!

ਜੁਲਾਈ 26, 2026

ਕੈਨੇਡਾ ਵਿੱਚ ਪੰਜਾਬੀ ਕੁੜੀ ਦਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ; ਦੋਸ਼ੀ ਗ੍ਰਿਫ਼ਤਾਰ

ਜੁਲਾਈ 25, 2026

ਕੋਆਪਰੇਟਿਵ ਸੈਕਟਰ ‘ਚ ‘2.0 ਕ੍ਰਾਂਤੀ’ ਲਿਆਉਣ ਲਈ ਏਆਈ ਅਦਾ ਕਰੇਗਾ ਅਹਿਮ ਰੋਲ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ

ਜੁਲਾਈ 24, 2026

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦਾ ਅਧਿਆਪਕ ਸਸਪੈਂਡ

ਜੁਲਾਈ 24, 2026

ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ

ਜੁਲਾਈ 24, 2026

ਖ਼ਾਲਸਾ ਏਡ ਸੰਸਥਾ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ, ਇੱਕ ਦੂਜੇ ਨੂੰ ਦਸਤਾਰ ਦੇ ਕੇ ਕੀਤਾ ਸਨਮਾਨ

ਜੁਲਾਈ 23, 2026
Load More

Recent News

ਪੰਜਾਬ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਜਲਦ ਮਿਲੇਗਾ ਬਣਦਾ ਹੱਕ; ਮਾਨ ਸਰਕਾਰ ਦਾ ਚੁੱਕਿਆ ਵੱਡਾ ਕਦਮ!

ਜੁਲਾਈ 26, 2026

ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਦਿੱਲੀ ਪੁਲਿਸ ਨੇ ਜੰਤਰ ਮੰਤਰ ਬੈਠੇ ਪ੍ਰਦਰਸ਼ਨਕਾਰੀਆਂ ਲਈ ਕੀਤਾ ਵੱਡਾ ਐਲਾਨ

ਜੁਲਾਈ 25, 2026

ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ‘ਕਾਕਰੋਚ’ ਖੁਸ਼; ਸੀਜੇਪੀ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

ਜੁਲਾਈ 25, 2026

ਸੀਜੇਪੀ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਵੱਡਾ ਫੈਸਲਾ, ਧਰਮਿੰਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਜੁਲਾਈ 25, 2026

ਕੈਨੇਡਾ ਵਿੱਚ ਪੰਜਾਬੀ ਕੁੜੀ ਦਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ; ਦੋਸ਼ੀ ਗ੍ਰਿਫ਼ਤਾਰ

ਜੁਲਾਈ 25, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.