Punjabi Boy Sing Kesariya in 4 Language: ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਅਤੇ ਮਸ਼ਹੂਰ ਸਿਗੰਰਸ ਚੋਂ ਇੱਕ ਅਰਿਜੀਤ ਸਿੰਘ ਦਾ ਗੀਤ ‘ਕੇਸਰੀਆ ਤੇਰਾ ਇਸ਼ਕ ਹੈ ਪਿਆ’ ਸਾਲ 2022 ਦਾ ਸਭ ਤੋਂ ਪਸੰਦੀਦਾ ਰੋਮਾਂਟਿਕ ਨੰਬਰ ਸੀ। ਉਂਝ ਤਾਂ ਤੁਸੀਂ ਇਸ ਗੀਤ ਦੇ ਬਹੁਤ ਸਾਰੇ ਵਰਜਨ ਸੁਣੇ ਤੇ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਸ ਗੀਤ ਦਾ ਇੱਕ ਵੀਡੀਓ ਦਿਖਾ ਰਹੇ ਹਾਂ ਫੋਰ ਇਨ ਵਨ, ਜਿਸ ਵਿੱਚ ਇੱਕ ਗਾਇਕ ਇਸ ਗਾਣੇ ਨੂੰ 4 ਭਾਸ਼ਾਵਾਂ ਵਿੱਚ ਇਸ ਅੰਦਾਜ਼ ‘ਚ ਗਾਇਆ ਕਿ ਇਸ ਨੂੰ ਸੁਣ ਕੇ ਤੁਹਾਡਾ ਦਿਲ ਵੀ ਖੁਸ਼ ਹੋ ਜਾਵੇਗਾ।
ਆਨੰਦ ਮਹਿੰਦਰਾ ਨੇ ਵੀ ਕੀਤੀ ਤਾਰੀਫ
ਇਸ ਗੀਤ ਨੂੰ ਸੁਣਨ ਤੋਂ ਬਾਅਦ ਆਨੰਦ ਮਹਿੰਦਰਾ ਨੇ ਵੀ ਇਸ ਦੀ ਤਾਰੀਫ ਕੀਤੀ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਬਹੁਤ ਖੂਬਸੂਰਤ ਆਵਾਜ਼।
Just beautiful. This is what an UNBREAKABLE, united India sounds like… https://t.co/HkKSgrNa2y
— anand mahindra (@anandmahindra) March 17, 2023
ਕੇਸਰ ਦਾ ਸ਼ਾਨਦਾਰ ਵਰਜਨ
ਫਿਲਮ ‘ਬ੍ਰਹਮਾਸਤਰ’ ਦਾ ਗਾਣਾ ਕੇਸਰੀਆ ਜ਼ਰੂਰ ਤੁਹਾਡੀ ਫੇਵਰੇਟ ਲਿਸਟ ‘ਚ ਹੋਵੇਗਾ। ਇਸ ਗਾਣੇ ਨੂੰ ਜਿੰਨੀ ਵਾਰ ਵੀ ਸੁਣੋ, ਘੱਟ ਹੀ ਲੱਗਦਾ ਹੈ। ਇਹ ਗਾਣਾ ਬਹੁਤ ਆਰਾਮਦਾਇਕ ਹੈ, ਪਰ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਇਸ ਗਾਣੇ ਨੂੰ ਹਿੰਦੀ ਹੀ ਨਹੀਂ ਸਗੋਂ ਹੋਰ ਵੀ ਕਈ ਭਾਸ਼ਾਵਾਂ ‘ਚ ਗਾਉਂਦੇ ਨਜ਼ਰ ਆਉਣਗੇ।
ਵੇਖੋ ਵਾਇਰਲ ਵੀਡੀਓ
A Punjabi lad singing Kesariya in Malayalam, Tamil, Kannada, Telugu and Hindi. I don’t know how well as I don’t know southern languages but sounds fabulous. Learning more languages is a beautiful thing. Anyone knows who is he? #IncredibleIndia pic.twitter.com/dCJKiOd3JZ
— Satbir Singh (@thesatbir) March 16, 2023
ਇੱਕ ਵੀਡੀਓ ਵਿੱਚ ਤੁਸੀਂ ਇਸ ਗੀਤ ਨੂੰ ਮਲਿਆਲਮ, ਤਾਮਿਲ, ਹਿੰਦੀ ਤੇ ਤੇਲਗੂ ਵਿੱਚ ਸੁਣੋਗੇ, ਉਹ ਵੀ ਇੱਕ ਤੋਂ ਵੱਧ ਇੱਕ ਕਮਾਲ ਰੀਮਿਕਸ ‘ਚ। ਦੱਸ ਦਈਏ ਕਿ ਟਵਿੱਟਰ ‘ਤੇ @Satbir Singh ਨਾਂ ਦੇ ਪੇਜ਼ ਨੇ ਇਸ ਪੰਜਾਬੀ ਸਿੰਗਰ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਨੇ ਕੈਪਸ਼ਨ ‘ਚ ਲਿਖਿਆ- ‘ਇੱਕ ਪੰਜਾਬੀ ਮੁੰਡਾ ਮਲਿਆਲਮ, ਤਾਮਿਲ, ਕੰਨੜ, ਤੇਲਗੂ ਅਤੇ ਹਿੰਦੀ ‘ਚ ਕੇਸਰੀਆ ਗਾਣਾ ਗਾ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਦੱਖਣੀ ਭਾਸ਼ਾਵਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ, ਪਰ ਇਹ ਸ਼ਾਨਦਾਰ ਲੱਗ ਰਿਹਾ ਹੈ। ਹੋਰ ਭਾਸ਼ਾਵਾਂ ਸਿੱਖਣਾ ਇੱਕ ਸੁੰਦਰ ਚੀਜ਼ ਹੈ। ਕਿਸੇ ਨੂੰ ਪਤਾ ਹੈ ਕਿ ਉਹ ਕੌਣ ਹੈ?
ਵਾਇਰਲ ਹੋ ਰਿਹਾ ਮਿਊਜ਼ੀਕਲ ਵੀਡੀਓ
ਕੇਸਰੀਆ ਗੀਤ ਗਾਉਂਦੇ ਹੋਏ ਪੰਜਾਬੀ ਮੁੰਡੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਹੁਣ ਤੱਕ 137.4k ਯੂਜ਼ਰਜ਼ ਇਸ ਨੂੰ ਦੇਖ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਸ ਵਿਅਕਤੀ ਦੀ ਆਵਾਜ਼ ਸੱਚਮੁੱਚ ਮਨਮੋਹਕ ਹੈ। ਦੱਸ ਦੇਈਏ ਕਿ ਇਹ ਵਿਅਕਤੀ ਕੌਣ ਹੈ, ਇਸ ਬਾਰੇ ਕੋਈ ਨਹੀਂ ਜਾਣਦਾ ਪਰ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਸੁਣ ਕੇ ਲੋਕ ਇਹ ਵੀ ਕਹਿ ਰਹੇ ਹਨ ਕਿ ਅਜਿਹਾ ਗੀਤ ਸੁਣ ਕੇ ਕੰਨਾਂ ਨੂੰ ਸਕੂਨ ਮਿਲਿਆ।
ਫਿਲਮ ਬ੍ਰਹਮਾਸਤਰ ਦਾ ਗੀਤ ਕੇਸਰੀਆ ਤੇਰਾ ਇਸ਼ਕ ਹੈ ਪੀਆ ਮਸ਼ਹੂਰ ਲੇਖਕ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਗਿਆ ਸੀ ਤੇ ਪ੍ਰੀਤਮ ਨੇ ਕੰਪੋਜ਼ ਕੀਤਾ ਸੀ। ਇਸ ਦੇ ਨਾਲ ਹੀ ਅਰਿਜੀਤ ਸਿੰਘ ਨੇ ਇਸ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਉੱਥੇ ਹੀ ਮਹਿਲਾ ਵਰਜਨ ਨਿਕਿਤਾ ਗਾਂਧੀ ਨੇ ਗਾਇਆ ਗਿਆ ਸੀ। ਇਹ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h