ਪੰਜਾਬੀ ਗਾਇਕ ਅਕਸਰ ਆਪਣੇ ਪੰਜਾਬੀ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਜਗਾਹ ਬਣਾ ਕ ਰੱਖਦੇ ਹਨ ਅਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਪਰ ਅੱਜ ਪੰਜਾਬੀ ਗਾਇਕ ਵਿੱਕੀ ਧਾਲੀਵਾਲ ਨੇ ਇਨਸਾਨੀਅਤ ਦੀ ਮਿਸਾਲ ਦਿੰਦਿਆਂ ਬਜ਼ੁਰਗ ਜੋੜੇ ਦੀ ਮਦਦ ਕਰਨ ਪੁਹੰਚੇ ਹਨ।
ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਗਾਇਕ ਵਿੱਕੀ ਧਾਲੀਵਾਲ ਆਪਣੇ ਸ਼ੋਅ ਤੇ ਜਾ ਰਹੇ ਸੀ ਅਤੇ ਜਦੋਂ ਰਸਤੇ ‘ਚ ਜਾਂਦਿਆਂ ਜਲੰਧਰ ਨੇੜੇ ਭਾਖੜਾ ਨਹਿਰ ਵਿੱਚ ਕਾਰ ਸਮੇਤ ਡੁੱਬ ਰਹੇ ਜੋੜੇ ਦੀ ਜਾਨ ਬਚਾਉਣ ਪਾਣੀ ਵਿੱਚ ਉੱਤਰ ਗਏ ਅਤੇ ਬਜ਼ੁਰਗ ਮਹਿਲਾ ਨੂੰ ਗੋਦੀ ਚੁੱਕ ਕੇ ਗੱਡੀ ਵਿਚੋਂ ਬਾਹਰ ਕੱਡਿਆ।
ਵਿੱਕੀ ਧਾਲੀਵਾਲ ਦੇ ਇਸ ਨੇਕ ਕੰਮ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਇਸ ਮੌਕੇ ‘ਤੇ ਵਿੱਕੀ ਧਾਲੀਵਾਲ ਨਾਲ ਉਸਦੇ ਦੋਸਤ ਵੀ ਮੌਜੂਦ ਸਨ।