ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਇੱਕ ਸੇਬਾਂ ਨਾਲ ਭਰਿਆ ਟਰੱਕ ਪਲਟ ਜਾਂਦਾ ਹੈ।ਜਿਸ ਦੌਰਾਨ ਕੁਝ ਲੋਕਾਂ ਨੂੰ ਵਲੋਂ ਸੇਬਾਂ ਦੀਆਂ ਪੇਟੀਆਂ ਆਪਣੇ ਘਰਾਂ ‘ਚ ਢੋਹ ਲਈਆਂ ਜਾਂਦੀਆਂ ਹਨ।ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਪਾਰੀਆਂ ਵਲੋਂ ਜੋ ਵੀ ਉਸ ਟਰੱਕ ਡਰਾਈਵਰ ਦਾ ਨੁਕਸਾਨ ਹੋਇਆ ਉਸਨੂੰ ਭਰਨ ਦੀ ਜ਼ਿੰਮੇਵਾਰੀ ਲਈ ਸੀ ਜੋ ਕਿ ਅੱਜ ਉਨ੍ਹਾਂ ਨੇ ਨਿਭਾਈ ਹੈ।ਉਸ ਕਸ਼ਮੀਰ ਤੋਂ ਸੇਬਾਂ ਦੇ ਮਾਲਕ ਨੇ ਭਾਵੁਕ ਹੁੰਦਿਆਂ ਕਿਹਾ ਕਿ ‘ਇਹ ਪੰਜਾਬ ਹੈ ਬਿਹਾਰ ਨਹੀਂ’।ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਸੇਬਾਂ ਦੀ ਚੋਰੀ ਹੋ ਗਈ ਤਾਂ ਸਾਨੂੰ ਯਕੀਨ ਨਹੀਂ ਹੋਇਆ , ਅਸੀਂ ਕਿਹਾ ਪੰਜਾਬ ‘ਚ ਅਜਿਹਾ ਨਹੀਂ ਹੋ ਸਕਦਾ, ਪਰ ਵੀਡੀਓ ਦੇਖ ਕੇ ਅਸੀਂ ਚੁੱਪ ਹੋ ਗਏ।ਪਰ ਜਦੋਂ ਮਦਦ ਲਈ ਫ਼ੋਨ ਆਇਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ।