Raghav Chadha surrounded the BJP government: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਚੀਨ ਦੇ ਮੁੱਦੇ ‘ਤੇ ਸੰਸਦ ‘ਚ ਭਾਜਪਾ ਸਰਕਾਰ ਨੂੰ ਘੇਰਿਆ। ਚੱਢਾ ਨੇ ਸਰਹੱਦ ‘ਤੇ ਚੀਨੀ ਫੌਜ ਦੀ ਲਗਾਤਾਰ ਘੁਸਪੈਠ ਅਤੇ ਏਮਜ਼ ਤੋਂ ਡਾਟਾ ਚੋਰੀ ਹੋਣ ਦਾ ਮੁੱਦਾ ਰਾਜ ਸਭਾ ‘ਚ ਉਠਾਇਆ ਅਤੇ ਸਰਕਾਰ ਨੂੰ ਕਈ ਤਿੱਖੇ ਸਵਾਲ ਪੁੱਛੇ।
ਰਾਘਵ ਚੱਢਾ ਨੇ ਕਿਹਾ ਏਮਜ਼ ਤੋਂ ਡਾਟਾ ਚੋਰੀ, ਗਲਵਾਨ ਤੋਂ ਤਵਾਂਗ ਬਾਰਡਰ ਤੱਕ ਹਰ ਪਾਸੇ ਚੀਨ ਨੂੰ ਨਜ਼ਰ ਆ ਰਹੀ ਹੈ, ਭਾਰਤ ਸਰਕਾਰ ਕੀ ਕਰ ਰਹੀ ਹੈ? ਚੱਢਾ ਨੇ ਮੰਗਲਵਾਰ ਨੂੰ ਸੰਸਦ ‘ਚ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਏਮਜ਼ ‘ਚ ਵੱਡੇ ਪੱਧਰ ‘ਤੇ ਡਾਟਾ ਚੋਰੀ ਦੀ ਘਟਨਾ ਸਾਹਮਣੇ ਆਈ, ਜਿੱਥੇ ਚੋਟੀ ਦੇ ਸਿਆਸਤਦਾਨਾਂ, ਜੱਜਾਂ, ਅਧਿਕਾਰੀਆਂ ਸਮੇਤ ਕਈ ਲੋਕਾਂ ਦੇ ਸਿਹਤ ਰਿਕਾਰਡ ਰੱਖੇ ਗਏ ਹਨ। ਇਸ ਮਾਮਲੇ ਦੀ ਐਫਆਈਆਰ ਵਿੱਚ ਕਿਹਾ ਗਿਆ ਕਿ ਇਹ ਡੇਟਾ ਚੀਨ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਇਸ ਬਾਰੇ ਕੀ ਕਰ ਰਹੀ ਹੈ।
ਸੰਸਦ ‘ਚ ਬੰਦ ਕੀਤਾ ਰਾਘਵ ਚੱਢਾ ਦਾ ਮਾਈਕ
ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਸਰਕਾਰ ਨੂੰ ਬਹੁਤ ਵਧੀਆ ਸਲਾਹ ਦਿੱਤੀ ਕਿ ਭਾਰਤ ਨੂੰ ਚੀਨ ਨਾਲ ਆਪਣਾ ਹਰ ਤਰ੍ਹਾਂ ਦਾ ਵਪਾਰ ਬੰਦ ਕਰਕੇ ਆਰਥਿਕ ਝਟਕਾ ਦੇਣਾ ਚਾਹੀਦਾ ਹੈ। ਪਰ ਜਦੋਂ ਮੈਂ ਇਹ ਮੰਗ ਸਦਨ ਵਿੱਚ ਉਠਾਈ ਤਾਂ ਮੇਰਾ ਮਾਈਕ ਬੰਦ ਕਰ ਦਿੱਤਾ ਗਿਆ। ਸਦਨ ‘ਚ ਆਪਣਾ ਸਵਾਲ ਪੂਰਾ ਨਾ ਹੋਣ ‘ਤੇ ਰਾਘਵ ਚੱਢਾ ਨੇ ਟਵੀਟ ਕਰਕੇ ਪੁੱਛਿਆ ਕਿ ਸੰਸਦ ‘ਚ ਅਰਵਿੰਦ ਕੇਜਰੀਵਾਲ ਦੀ ਜਾਇਜ਼ ਮੰਗ ਉਠਾਉਣ ਤੋਂ ਬਾਅਦ ਮੇਰਾ ਮਾਈਕ੍ਰੋਫੋਨ ਕਿਉਂ ਬੰਦ ਕਰ ਦਿੱਤਾ ਗਿਆ।
FIR में बताया गया है कि China द्वारा AIIMS में Data Breach किया गया, जहां नेताओं और जजों के Health Record हैं।
हम Tawang और Galwan में चीन का दुःसाहस देख चुके हैं।@ArvindKejriwal जी द्वारा सुझाव दिया गया है कि चीन से व्यापार बंद कर व्यापारिक चोट देनी चाहिए।
–@raghav_chadha pic.twitter.com/q4mUpJLcDS
— AAP (@AamAadmiParty) December 20, 2022
ਟਵਿੱਟਰ ‘ਤੇ ਪੁੱਛੇ ਸਵਾਲ
ਉਨ੍ਹਾਂ ਕਿਹਾ ਕਿ ਚੀਨੀ ਫੌਜ ਵਾਰ-ਵਾਰ ਭਾਰਤੀ ਸਰਹੱਦ ‘ਤੇ ਸਾਡੇ ਸੈਨਿਕਾਂ ਨਾਲ ਉਲਝਦੀ ਰਹਿੰਦੀ ਹੈ। ਪਰ ਹਰ ਵਾਰ ਭਾਰਤੀ ਫੌਜ ਜ਼ਬਰਦਸਤੀ ਚੀਨੀ ਫੌਜ ਨੂੰ ਸਰਹੱਦ ਤੋਂ ਬਾਹਰ ਕੱਢ ਦਿੰਦੀ ਹੈ। ਇਸ ਲਈ ਇਹ ਸਹੀ ਸਮਾਂ ਹੈ ਕਿ ਚੀਨ ਨਾਲ ਵਪਾਰ ਬੰਦ ਕਰਕੇ ਇਸ ਨੂੰ ਆਰਥਿਕ ਝਟਕਾ ਦਿੱਤਾ ਜਾਵੇ।
ਤਵਾਂਗ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ
ਦੱਸ ਦੇਈਏ ਕਿ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ‘ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਵਿਰੋਧੀ ਧਿਰ ਇਸ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਹੈ ਤੇ ਸੰਸਦ ‘ਚ ਚਰਚਾ ਦੀ ਮੰਗ ਕਰ ਰਹੀ ਹੈ। ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪੂਰੇ ਝੜਪ ਨੂੰ ਲੈ ਕੇ ਸੰਸਦ ‘ਚ ਇੱਕ ਵਾਰ ਸਪੱਸ਼ਟ ਬਿਆਨ ਦੇ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h