Indian team in the T20 World Cup 2022: ਟੀ-20 ਵਿਸ਼ਵ ਕੱਪ 2022 ‘ਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ। ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਇਸ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ, ਮੈਚ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਭਾਵੁਕ ਹੋ ਗਏ। ਰੋਹਿਤ ਸ਼ਰਮਾ ਡਗਆਊਟ ‘ਚ ਭਾਵੁਕ ਹੁੰਦੇ ਨਜ਼ਰ ਆਏ, ਜਿੱਥੇ ਉਹ ਆਪਣੇ ਹੰਝੂ ਸਾਫ ਕਰ ਰਹੇ ਸਨ।
Coach Dravid comforting Captain Rohit when Rohit became emotional after losing in the semifinals. Good to see this from the coach.#INDvsENG #ENGvsIND #ENGvIND #INDvENG #T20WorldCup #T20Iworldcup2022 #T20worldcup22 #T20WorldCup2022 #RohitSharma #RohitSharma𓃵 #ViratKohli https://t.co/XjThJYORcs pic.twitter.com/knepqxV60f
— INFERNO (@Stan45Hitman) November 10, 2022
ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਟੀਮ ਇੰਡੀਆ ਦੇ ਖਿਡਾਰੀ ਇੰਗਲੈਂਡ ਟੀਮ ਨਾਲ ਆਪਣੇ ਡਗਆਊਟ ‘ਚ ਪਹੁੰਚੇ ਤਾਂ ਰੋਹਿਤ ਸ਼ਰਮਾ ਭਾਵੁਕ ਹੋ ਗਏ। ਕਾਫੀ ਸਮਾਂ ਰੋਹਿਤ ਸ਼ਰਮਾ ਰਾਹੁਲ ਦ੍ਰਾਵਿੜ ਨਾਲ ਗੱਲਬਾਤ ਕਰਦੇ ਨਜ਼ਰ ਆਏ। ਦੋਵਾਂ ਨੇ ਕੁਝ ਦੇਰ ਤੱਕ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਰੋਹਿਤ ਸ਼ਰਮਾ ਭਾਵੁਕ ਹੋ ਗਏ, ਜਿੱਥੇ ਕੋਚ ਰਾਹੁਲ ਦ੍ਰਾਵਿੜ ਉਨ੍ਹਾਂ ਨੂੰ ਸੰਭਾਲਦੇ ਹੋਏ ਨਜ਼ਰ ਆਏ।
rohit sharma got emotional after lossing the match#Rohitsharma pic.twitter.com/urNVs1TEmC
— shavezcric (@shavezcric0099) November 10, 2022
ਇਸ ਦੇ ਨਾਲ ਹੀ ਇਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਮੈਦਾਨ ‘ਚ ਨਿਰਾਸ਼ ਨਜ਼ਰ ਆਏ। ਵਿਰਾਟ ਕੋਹਲੀ 10 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਮੈਦਾਨ ‘ਚ ਨਿਰਾਸ਼ ਦਿਖਾਈ ਦੇ ਰਹੇ ਸੀ, ਉਹ ਕੈਪ ਨਾਲ ਆਪਣਾ ਚਿਹਰਾ ਲੁਕਾ ਰਹੇ ਸੀ। ਝੁਕੇ ਮੋਢੇ ਦੱਸ ਰਹੇ ਸੀ ਕਿ ਕਿੰਗ ਕੋਹਲੀ ਇਸ ਹਾਰ ਤੋਂ ਕਿੰਨੇ ਨਿਰਾਸ਼ ਹਨ।
Another T20 World Cup and another heartbreak for India and Virat Kohli:
– 319 runs in 2014 (Lost the Final).
– 273 runs in 2016 (Lost the Semis).
– 296 runs in 2022 (Lost the Semis).Virat Kohli gave his best in those 3 World Cups, deserves to kiss the trophy! 💔 pic.twitter.com/8RmIizduiA
— Chikku (@imChikku_) November 10, 2022
ਦੂਜੇ ਪਾਸੇ ਜੇਕਰ ਸੈਮੀਫਾਈਨਲ ‘ਚ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਨਿਰਾਸ਼ ਕੀਤਾ। ਕਪਤਾਨ ਰੋਹਿਤ ਸ਼ਰਮਾ 28 ਗੇਂਦਾਂ ਵਿੱਚ ਸਿਰਫ਼ 27 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਪਾਰੀ ਦੌਰਾਨ ਉਸ ਦਾ ਸਟ੍ਰਾਈਕ ਰੇਟ ਸਿਰਫ਼ 96.43 ਰਿਹਾ। ਜੋ ਕਿ ਕਾਫੀ ਨਿਰਾਸ਼ਾਜਨਕ ਹੈ।
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ 169 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ‘ਚ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ।
ਕਪਤਾਨ ਜੋਸ ਬਟਲਰ ਨੇ ਜਿੱਥੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ ਉੱਥੇ ਹੀ ਐਲੇਕਸ ਹੇਲਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 86 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਭਾਰਤੀ ਖਿਡਾਰੀਆਂ ਦਾ ਲੱਕ ਤੋੜ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h