Rahul Gandhi Marriage: ਕਾਂਗਰਸ ਨੇਤਾਵਾਂ ਵਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਰਾਹੁਲ ਗਾਂਧੀ ਖੁਦ ਜਵਾਬ ਦਿੰਦੇ ਨਜ਼ਰ ਆ ਰਹੇ ਹਨ ਕਿ ਉਹ ਕਦੋਂ ਵਿਆਹ ਕਰਨਗੇ। ਵੀਡੀਓ ‘ਚ ਰਾਹੁਲ ਗਾਂਧੀ ਨੂੰ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਜਿਸ ‘ਤੇ ਉਹ ਜਵਾਬ ਦਿੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਸਹੀ ਲੜਕੀ ਮਿਲ ਜਾਵੇਗੀ ਤਾਂ ਉਹ ਵਿਆਹ ਕਰ ਲੈਣਗੇ।
ਦੱਸ ਦਈਏ ਕਿ 52 ਸਾਲਾ ਰਾਹੁਲ ਗਾਂਧੀ ਅਕਸਰ ਭਾਰਤ ਦੇ ਸਭ ਤੋਂ ਯੋਗ ਬੈਚਲਰਸ ਵਿੱਚ ਸੂਚੀਬੱਧ ਹੁੰਦੇ ਹਨ। ਰਾਹੁਲ ਗਾਂਧੀ ਨੂੰ ਆਪਣੇ ਭਾਰਤ ਜੋੜੋ ਦੌਰੇ ਦੌਰਾਨ ਕਈ ਸਵਾਲਾਂ ਦੇ ਬੇਬਾਕ ਜਵਾਬ ਦਿੰਦਿਆਂ ਸੁਣਿਆ ਅਤੇ ਦੇਖਿਆ ਗਿਆ। ਇਸ ਕੜੀ ‘ਚ ਇੱਕ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਵਿਆਹ ਨੂੰ ਲੈ ਕੇ ਜਵਾਬ ਦਿੱਤਾ।
Rahul Gandhi ji's Chit-chat on marriage with Kamiya Jani of curly tales. pic.twitter.com/IGABLIerbu
— Nitin Agarwal (@nitinagarwalINC) January 22, 2023
ਕਰਲੀ ਟੇਲਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਕਾਂਗਰਸੀ ਸੰਸਦ ਮੈਂਬਰ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਜਲਦੀ ਹੀ ਕਿਸੇ ਵੀ ਸਮੇਂ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹੋ? ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਜਦੋਂ ਸਹੀ ਕੁੜੀ ਮਿਲ ਜਾਵੇਗੀ ਤਾਂ ਮੈਂ ਵਿਆਹ ਕਰਵਾ ਲਵਾਂਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਸ ਕੋਲ ਚੈੱਕਲਿਸਟ ਹੈ? ਉਸ ਨੇ ਕਿਹਾ ਨਹੀਂ, ਬੱਸ ਇੱਕ ਪਿਆਰ ਕਰਨ ਵਾਲੇ ਵਿਅਕਤੀ ਦੀ ਲੋੜ ਹੈ।
ਦਸੰਬਰ ‘ਚ ਦਿੱਤੇ ਇੰਟਰਵਿਊ ‘ਚ ਦੱਸਿਆ ਗਿਆ ਸੀ ਕਿ ਪਤਨੀ ‘ਚ ਚਾਹੁੰਦੇ ਕਿਹੜੇ ਗੁਣ
ਜਦੋਂ ਇੰਟਰਵਿਊ ਕਰਤਾ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਲੜਕੀਆਂ ਵਲੋਂ ਮਿਲਣ ਵਾਲੇ ਪ੍ਰਸਤਾਵਾਂ ਬਾਰੇ ਪੁੱਛਿਆ ਤਾਂ ਉਹ ਮੁਸਕਰਾਉਂਦੇ ਨਜ਼ਰ ਆਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ ਰਾਹੁਲ ਗਾਂਧੀ ਨੇ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਵਿੱਚ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੇ ਗੁਣ ਹੋਣ।
ਕਾਂਗਰਸ ਨੇਤਾ 129 ਦਿਨਾਂ ‘ਚ 12 ਸੂਬਿਆਂ ਦਾ ਦੌਰਾ ਕਰਨ ਤੋਂ ਬਾਅਦ ਫਿਲਹਾਲ ਜੰਮੂ ‘ਚ ਹਨ। ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h