ਭਾਰਤ ਚ ਜੰਗ ਵਰਗੇ ਹਾਲਾਤ ਹੋਣ ਕਾਰਨ ਬੀਤੇ ਦਿਨ ਪ੍ਰਸ਼ਾਸ਼ਨ ਵੱਲੋਂ ਭਾਰਤ ਦੇ ਕਈ ਏਅਰਪੋਰਟ ਬੰਦ ਕੀਤੇ ਗਏ ਸਨ ਜਿਸ ਦੇ ਤਹਿਤ ਅੰਮ੍ਰਿਤਸਰ ਏਅਰਪੋਰਟ ਵੀ 15 ਮਈ ਤੱਕ ਬੰਦ ਹੈ।
ਇਸੇ ਦੇ ਤਹਿਤ ਹੁਣ ਪੰਜਾਬ ਵਿਚ ਜੋ ਯਾਤਰਾ ਕਰਨਾ ਚਾਹੁੰਦੇ ਹਨ ਜਾ ਜਿਹੜੇ ਆਪਣੇ ਘਰਾਂ ਤੋਂ ਬਾਹਰ ਹਨ ਉਹਨਾਂ ਯਾਤਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, 15 ਮਈ ਤੱਕ ਅੰਮ੍ਰਿਤਸਰ ਹਵਾਈ ਅੱਡਾ ਬੰਦ ਰਹਿਣ ਕਰਕੇ ਰੇਲਵੇ ਵੱਲੋਂ ਯਾਤਰੀਆਂ ਦੀ ਸੁਵਿਧਾ ਲਈ 12.05.2025 ਨੂੰ ਇੱਕ ਪਾਸਾ ਰਾਖਵਾਂ ਵੰਦੇ ਭਾਰਤ ਵਿਸ਼ੇਸ਼ ਟ੍ਰੇਨ (Vande Bharat Special Train) ਨੰਬਰ 02464 ਚਲਾਈ ਜਾਵੇਗੀ।
ਇਹ ਟ੍ਰੇਨ ਅੰਮ੍ਰਿਤਸਰ ਤੋਂ ਸ਼ਾਮ 15:55 ਵਜੇ ਚੱਲੇਗੀ ਅਤੇ ਰਾਤ 22:25 ਵਜੇ ਦਿੱਲੀ ਪਹੁੰਚੇਗੀ। ਇਸ ਦੌਰਾਨ ਟ੍ਰੇਨ ਬਿਆਸ, ਜਲੰਧਰ ਸਿਟੀ, ਲੁਧਿਆਣਾ ਅਤੇ ਅੰਬਾਲਾ ਛਾਉਣੀ ‘ਤੇ ਰੁਕੇਗੀ।
ਜਿਵੇਂ ਕਿ ਦੱਸਿਆ ਹੀ ਹੈ ਕਿ ਭਾਰਤ-ਪਾਕਿ ਤਣਾਅ ਦੇ ਚਲਦੇ ਅੰਮ੍ਰਿਤਸਰ ਏਅਰਪੋਰਟ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵੱਲੋਂ ਅੱਜ ਯਾਨੀਕਿ 12 ਮਈ ਤੋਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਿੱਲੀ ਲਈ ਰਵਾਨਾ ਕੀਤੀ ਜਾ ਰਹੀ ਹੈ।