ਗੁਰਦੁਆਰਿਆਂ ਖਿਲਾਫ ਬਿਆਨ ਦੇਣ ਵਾਲੇ ਰਾਜਸਥਾਨ ਦੇ ਭਾਜਪਾ ਲੀਡਰ ਸੰਦੀਪ ਦਾਇਮ ਨੂੰ ਹਾਈਕਮਾਂਡ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ।
ਉਨ੍ਹਾਂ ਦੀ ਇਸ ਟਿੱਪਣੀ ਨਾਲ ਸਿੱਖ ਕੌਮ ਵਿੱਚ ਡੂੰਘਾ ਗੁੱਸਾ ਹੈ। ਸਿੱਖ ਨੇ ਭਾਜਪਾ ਦੇ ਖੇਤਰੀ ਪ੍ਰਧਾਨ ਸਰਦਾਰ ਅਜੀਤ ਸਿੰਘ ਛਾਬੜਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ ਕਿ ਭਾਜਪਾ ਆਗੂ ਗੁਰਦੁਆਰਿਆਂ ਬਾਰੇ ਗਲਤ ਟਿੱਪਣੀਆਂ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।