Ram Rahim Farming Video: 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਡੇਰਾ ਸੱਚਾ ਸੌਦਾ (Dera Sacha Sauda) ਮੁਖੀ ਗੁਰਮੀਤ ਰਾਮ ਰਹੀਮ ਲਗਾਤਾਰ ਸੁਰਖੀਆਂ ‘ਚ ਹੈ। ਜਿਸ ਦਾ ਕਾਰਨ ਕਦੇ ਉਸ ਵਲੋਂ ਕੀਤਾ ਜਾਂਦਾ ਆਨਲਾਈਨ ਸਤਸੰਗ ਹੈ ਅਤੇ ਕਦੇ ਉਸ ਦੀ ਰਿਲੀਜ਼ ਕੀਤਾ ਕੋਈ ਗਾਣਾ। ਰਾਮ ਰਹੀਮ (Ram Rahim) ਨੂੰ ਆਪਣੇ ਫੋਲੋਅਰਸ ‘ਚ ਬੱਜ਼ ਕ੍ਰਿਏਟ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ। ਹੁਣ ਫਿਰ ਤੋਂ ਰਾਮ ਰਹੀਮ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਹੁਣ ਉਹ ਕਿਸਾਨ ਬਣ ਲੋਕਾਂ ਨੂੰ ਖਾਸ ਨੁਸਖ਼ੇ ਦੱਸ ਰਿਹਾ ਹੈ।
ਦੱਸ ਦਈਏ ਕਿ ਇਸ 27 ਮਿੰਟ ਦੀ ਵੀਡੀਓ ‘ਚ ਰਾਮ ਰਹੀਮ ਹੁਣ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਖੇਤੀ (farming in Barnava Ashram) ਕਰਦਾ ਨਜ਼ਰ ਆਇਆ। ਰਾਮ ਰਹੀਮ ਟਰੈਕਟਰ ਚਲਾ ਕੇ ਖੇਤ ਵਾਹੇ। ਹਾਲਾਂਕਿ ਰਾਮ ਰਹੀਮ ਦਾ ਇਹ ਖੇਤੀ ਕਰਨਾ ਘੱਟ ਅਤੇ ਵੀਡੀਓ ਸ਼ੂਟ ਜ਼ਿਆਦਾ ਸੀ। 5 ਤੋਂ ਵੱਧ ਕੈਮਰਾਮੈਨ ਇਸ ਦੀ ਵੀਡੀਓ ਬਣਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਕਈ ਡੇਰਾ ਪ੍ਰੇਮੀ ਖੇਤਾਂ ਦੇ ਕਿਨਾਰੇ ਖੜ੍ਹੇ ਨਜ਼ਰ ਆਏ।
ਟਰੈਕਟਰ ਚਲਾਉਂਦੇ ਸਮੇਂ ਰਾਮ ਰਹੀਮ ਦਾ ਡਰਾਈਵਿੰਗ ਹੁਨਰ ਘੱਟ ਹੀ ਨਜ਼ਰ ਆਇਆ। ਉਹ ਨਿਊਟਰਲ ਦੀ ਬਜਾਏ ਟਰੈਕਟਰ ਨੂੰ ਗੇਅਰ ‘ਚ ਸਟਾਰਟ ਕਰਦਾ ਦਿਖਿਆ। ਇਸ ਦੇ ਨਾਲ ਹੀ ਟਰੈਕਟਰ ਰਿਵਰਸ ਕਰਨ ਦੀ ਥਾਂ ਮੋੜਦਾ ਨਜ਼ਰ ਆਇਆ।
ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਟਰੈਕਟਰ ਚਲਾਉਂਦੇ ਹੋਏ ਭਜਨ ਗਾਉਂਦਾ ਨਜ਼ਰ ਆਇਆ। ਉਸਨੇ ਇਹ ਵੀ ਕਿਹਾ ਕਿ ਉਸ ਨੇ7 ਸਾਲ ਦੀ ਉਮਰ ‘ਚ ਟਰੈਕਟਰ ਚਲਾਉਣਾ ਸਿੱਖ ਲਿਆ ਸੀ। ਇੰਨਾ ਹੀ ਨਹੀਂ ਉਸਨੇ 9 ਸਾਲ ਦੀ ਉਮਰ ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਰੀਬ 7-8 ਸਾਲ ਬਾਅਦ ਉਸ ਨੂੰ ਟਰੈਕਟਰ ਚਲਾਉਣ ਦਾ ਮੌਕਾ ਮਿਲਿਆ।
ਰਾਮ ਰਹੀਮ ਦਾ ਕਹਿਣਾ ਹੈ ਕਿ ਉਹ ਊਠ ਨਾਲ ਵੀ ਹਲ ਵਾਹੁੰਦਾ ਰਿਹਾ ਹੈ। ਕਿਸਾਨਾਂ ਨੂੰ ਅੰਨਦਾਤਾ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਦਾ ਸੰਦੇਸ਼ ਦਿੱਤਾ। ਜਿਸ ਨਾਲ ਪਾਣੀ ਦੀ ਬੱਚਤ ਤੇ ਵੱਧ ਕਮਾਈ ਹੁੰਦੀ ਹੈ। ਰਾਮ ਰਹੀਮ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਖੇਤੀ ਕਰਨ ਲਈ ਪ੍ਰੇਰਿਤ ਕੀਤਾ।
ਰਾਮ ਰਹੀਮ ਨੇ ਪੈਰੋਲ ‘ਤੇ ਆਉਂਦੇ ਹੀ ਆਨਲਾਈਨ ਸਤਿਸੰਗ ਸ਼ੁਰੂ ਕਰ ਦਿੱਤਾ। ਜਿਸ ‘ਚ ਸਿਆਸੀ ਲੋਕਾਂ ਦੀ ਆਮਦ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੇ ਨਾਲ ਹੀ ਪੈਰੋਲ ਦੌਰਾਨ 2 ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਕੁੱਲ ਮਿਲਾ ਕੇ ਰਾਮ ਰਹੀਮ ਪੈਰੋਲ ਦੌਰਾਨ ਕਾਫੀ ਮਜ਼ਾ ਲੈ ਰਿਹਾ ਹੈ। ਜਿਸ ਦੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਪੈਰੋਲ ਪਟੀਸ਼ਨ ‘ਤੇ ਮਿਲੀ ਰਾਹਤ
ਰਾਮ ਰਹੀਮ ਦੀ ਪੈਰੋਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ। ਜਿਸ ਵਿੱਚ ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h