India’s Got Latent Show controversy: ਯੂ ਟਿਊਬ ‘ਇੰਡੀਆਜ਼ ਗੌਟ ਲੇਟੈਂਟ’ ਸ਼ੋ ਦੌਰਾਨ ਇਤਰਾਜ ਯੋਗ ਟਿਪਣੀ ਕਰਨ ਦੇ ਮਾਮਲੇ ‘ਚ ਯੂਟਿਊਬਰ ਰਣਵੀਰ ਅਲਾਹਬਾਦੀਆ ਅਤੇ ਆਸ਼ੀਸ਼ ਚੰਚਲਾਨੀ ਸੋਮਵਾਰ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਦੇ ਸਾਹਮਣੇ ਮਾਮਲੇ ਦੇ ਸਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਏ।
ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਜਾਰੀ ਸੰਮਨਾਂ ਦੇ ਅਨੁਸਾਰ, ਇਲਾਹਾਬਾਦੀਆ ਅਤੇ ਚੰਚਲਾਨੀ ਦੁਪਹਿਰ ਨੂੰ ਨਵੀਂ ਮੁੰਬਈ ਦੇ ਮਹਾਪੇ ਵਿਖੇ ਏਜੰਸੀ ਦੇ ਮੁੱਖ ਦਫਤਰ ਪਹੁੰਚੇ। ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਬਿਆਨ ਦਰਜ ਕਰ ਰਹੇ ਹਨ।
ਮਹਾਰਾਸ਼ਟਰ ਸਾਈਬਰ ਸੈੱਲ ਯੂਟਿਊਬ ‘ਤੇ ਪ੍ਰਸਾਰਿਤ ਇੱਕ ਸ਼ੋਅ ਦੌਰਾਨ ਕਥਿਤ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ ਇਲਾਹਬਾਦੀਆ ਅਤੇ ਹੋਰਾਂ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰ ਰਿਹਾ ਹੈ।