CAT Trailer Released: ਬਾਲੀਵੁੱਡ Actor ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਣਦੀਪ ਦੀ ਵੈੱਬ ਸੀਰੀਜ਼ ‘ਕੈਟ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਇਸ ਸੀਰੀਜ਼ ‘ਚ ਰਣਦੀਪ ਪੰਜਾਬ ‘ਚ ਨਸ਼ਾ ਤਸਕਰੀ ‘ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ‘ਕੈਟ’ ਮਸ਼ਹੂਰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਵੇਗੀ।

ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਵੈਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ।

ਰਣਦੀਪ ਹੁੱਡਾ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾ ਕੇ ਰੱਖੇ ਹੋਏ ਸੀ। ਅਜਿਹੇ ‘ਚ ਹੁਣ ਰਣਦੀਪ ਵੈੱਬ ਸੀਰੀਜ਼ ‘ਕੈਟ’ ਰਾਹੀਂ ਵਾਪਸੀ ਕਰਨ ਲਈ ਤਿਆਰ ਹਨ।
ਸ਼ੁੱਕਰਵਾਰ ਨੂੰ, OTT ਪਲੇਟਫਾਰਮ Netflix ਨੇ ਆਪਣੇ ਅਧਿਕਾਰਤ YouTube ਚੈਨਲ ‘ਤੇ ‘ਕੈਟ’ ਦਾ ਨਵੀਨਤਮ ਟ੍ਰੇਲਰ ਰਿਲੀਜ਼ ਕੀਤਾ ਹੈ।
1 ਮਿੰਟ 40 ਸੈਕਿੰਡ ਦੇ ਕੈਟ ਦੇ ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਰਣਦੀਪ ਹੁੱਡਾ ਦੀ ਇਸ ਸੀਰੀਜ਼ ‘ਚ ਪੰਜਾਬ ਦੀ ਡਰੱਗ ਤਸਕਰੀ ਦੀ ਕਹਾਣੀ ਦਿਖਾਈ ਗਈ ਹੈ।
ਰਣਦੀਪ ਹੁੱਡਾ ਦਾ ਛੋਟਾ ਭਰਾ ਇਸ ਨਸ਼ਾ ਤਸਕਰੀ ਵਿੱਚ ਫਸ ਜਾਂਦਾ ਹੈ ਅਤੇ ਪੁਲਿਸ ਦੀ ਗ੍ਰਿਫ਼ਤ ਵਿੱਚ ਪਹੁੰਚ ਜਾਂਦਾ ਹੈ।

ਅਜਿਹੇ ‘ਚ ਰਣਦੀਪ ਹੁੱਡਾ ਪੁਲਸ ਦਾ ਅੰਡਰ ਸਪੈਸ਼ਲ ਕਾਪ ‘ਕੈਟ’ ਬਣ ਕੇ ਪੰਜਾਬ ‘ਚ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਬੇਨਕਾਬ ਕਰਦਾ ਹੈ, ਇਹ ਦੇਖਣ ਵਾਲੀ ਗੱਲ ਹੈ।
ਸਰਦਾਰ ਦੇ ਲੁੱਕ ‘ਚ ਰਣਦੀਪ ਹੁੱਡਾ ਕਾਫੀ ਖੂਬਸੂਰਤ ਲੱਗ ਰਹੇ ਹਨ। ਰਣਦੀਪ ਹੁੱਡਾ ਸੀਰੀਜ਼ ਕੈਟ ‘ਚ ਗੁਰਨਾਮ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।

ਰਣਦੀਪ ਹੁੱਡਾ ਦੀ ਆਉਣ ਵਾਲੀ ਵੈੱਬ ਸੀਰੀਜ਼ ‘ਕੈਟ’ ਦਾ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਇਸ ਸੀਰੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਹੈ। ਹੁਣ ਹਰ ਕੋਈ ਰਣਦੀਪ ਦੀ ਕੈਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਰਣਦੀਪ ਦੀ CAT ਵੈੱਬ ਸੀਰੀਜ਼ ਅਗਲੇ ਮਹੀਨੇ 9 ਦਸੰਬਰ ਤੋਂ ਆਨਲਾਈਨ ਸਟ੍ਰੀਮਿੰਗ OTT ਪਲੇਟਫਾਰਮ Netflix ‘ਤੇ ਕੀਤੀ ਜਾਵੇਗੀ।

ਇਸ ਸੀਰੀਜ਼ ‘ਚ ਰਣਦੀਪ ਹੁੱਡਾ ਤੋਂ ਇਲਾਵਾ ਕਾਵਿਆ ਥਾਪਰ, ਦਾਨਿਸ਼ ਸੂਦ, ਕੇਪੀ ਸਿੰਘ ਅਤੇ ਗੀਤਾ ਅਗਰਵਾਲ ਵਰਗੇ ਕਈ ਫਿਲਮੀ ਸਿਤਾਰੇ ਮੌਜੂਦ ਹਨ।