Yo Yo Honey Singh allegedly assaulted and kidnapped: ਹਾਲ ਹੀ ਵਿੱਚ, ਕਈ ਰਿਪੋਰਟਾਂ ਸਾਹਮਣੇ ਆਈਆਂ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਨੇ ਕਥਿਤ ਤੌਰ ‘ਤੇ ਮੁੰਬਈ ਸਥਿਤ ਇੱਕ ਇਵੈਂਟ ਮੈਨੇਜਰ ‘ਤੇ ਹਮਲਾ ਕੀਤਾ ਤੇ ਉਸ ਨੂੰ ਅਗਵਾ ਕੀਤਾ। ਉਦੋਂ ਤੋਂ ਫੈਨਜ਼ ਹਨੀ ਸਿੰਘ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਰੈਪਰ ਨੇ ਇਸ ਮੁੱਦੇ ‘ਤੇ ਚੁੱਪੀ ਤੋੜੀ ਹੈ ਤੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਿਆ ਹੈ।
ਹਨੀ ਸਿੰਘ ਨੇ ਇਸ ਪੂਰੇ ਮਾਮਲੇ ਅਤੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਲਿਖਿਆ ਹੈ, ‘ਮੇਰੇ ‘ਤੇ ਲਗਾਏ ਗਏ ਸ਼ਿਕਾਇਤ ਅਤੇ ਸਾਰੇ ਦੋਸ਼ ਬੇਬੁਨਿਆਦ ਹਨ। ਮੀਡੀਆ ਵਿੱਚ ਦਿਖਾਈਆਂ ਜਾ ਰਹੀਆਂ ਖ਼ਬਰਾਂ ਨਾਲ ਮੇਰਾ ਅਤੇ ਮੇਰੀ ਟੀਮ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਮੁੰਬਈ ਦੀ ਇੱਕ ਕੰਪਨੀ ਟ੍ਰਾਈਬ ਵਾਈਬ ਵਿੱਚ ਪਰਫਾਰਮ ਕਰਨ ਗਿਆ ਸੀ, ਜੋ ਕਿ ਬੁੱਕ ਮਾਈ ਸ਼ੋਅ, ਇੱਕ ਮਸ਼ਹੂਰ ਕੰਪਨੀ ਦੀ ਸਿਸਟਰ ਕੰਪਨੀ ਹੈ। ਇਸ ਈਵੈਂਟ ‘ਚ ਪਰਫਾਰਮ ਕਰਨ ਲਈ ਮੈਨੂੰ ਜਿੰਨਾ ਸਮਾਂ ਦਿੱਤਾ ਗਿਆ ਸੀ, ਮੈਂ ਉਹੀ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਹਨ। ਮੇਰੀ ਕਾਨੂੰਨੀ ਟੀਮ ਉਸ ਵਿਰੁੱਧ ਮਾਣਹਾਨੀ ਦਾ ਕੇਸ ਤਿਆਰ ਕਰ ਰਹੀ ਹੈ।’
View this post on Instagram
ਹਨੀ ਸਿੰਘ ‘ਤੇ ਲੱਗੇ ਇਹ ਇਲਜ਼ਾਮ
ਹਨੀ ਸਿੰਘ ਨੇ ਇਸ ਪੋਸਟ ਰਾਹੀਂ ਇਸ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਸਮਰਥਨ ‘ਚ ਪੋਸਟ ਕਰ ਰਹੇ ਹਨ। ਰੈਪਰ ਦੇ ਫੈਨਸ ਕੁਮੈਂਟ ਕਰ ਰਹੇ ਹਨ ਕਿ ਉਹ ਜਾਣਦੇ ਹਨ ਕਿ ਪਾਜੀ ਗਲਤ ਨਹੀਂ ਹੋ ਸਕਦੇ।
ਈਵੈਂਟ ਦੇ ਮਾਲਕ ਵਿਵੇਕ ਰਵੀ ਨੇ ਹਨੀ ਸਿੰਘ ਅਤੇ ਉਸ ਦੀ ਟੀਮ ‘ਤੇ ਅਗਵਾ ਅਤੇ ਕੁੱਟਮਾਰ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਰੈਪਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦੀ ਹੀ ਸਭ ਕੁਝ ਸਾਹਮਣੇ ਆ ਜਾਵੇਗਾ। ਦੱਸ ਦੇਈਏ ਸਲਮਾਨ ਖ਼ਾਨ ਦੀ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਹਨੀ ਸਿੰਘ ਨੇ ਇਸ ਫਿਲਮ ‘ਚ ਇੱਕ ਗਾਣਾ ਵੀ ਗਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h