Rare Harry Potter book auctioned: ਹਰ ਬੱਚੇ ਨੇ ਹੈਰੀ ਪੋਟਰ ਫਿਲਮ ਦੇਖੀ ਹੋਵੇਗੀ। ਇਸ ਫਿਲਮ ਤੋਂ ਬਗੈਰ ਕਿਸੇ ਦਾ ਬਚਪਨ ਪੂਰਾ ਨਹੀਂ ਸੀ। ਦੁਨੀਆ ਭਰ ‘ਚ ਹੈਰੀ ਪੋਟਰ ਦੇ ਫੈਨਸ ਕਰੋੜਾਂ ਬੱਚੇ ਹਨ ਤੇ ਉਹ ਅਜੇ ਵੀ ਇਸ ਫਿਲਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। ਉਂਝ, ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਹੈਰੀ ਪੌਟਰ ਸਿਰਫ ਇੱਕ ਫਿਲਮ ਹੀ ਨਹੀਂ ਬਲਕਿ ਇੱਕ ਕਿਤਾਬ ਵੀ ਹੈ।
ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਕਿਤਾਬ ਲਿਖੀ ਗਈ ਸੀ। ਫਿਰ ਇਸ ‘ਤੇ ਫਿਲਮ ਬਣੀ। ਇਸ ਪੁਸਤਕ ਨੂੰ ਲਿਖਣ ਵਾਲਾ ਲੇਖਕ J.K Rowling ਅੱਜ ਇਤਿਹਾਸ ਦੇ ਪੰਨਿਆਂ ਵਿੱਚ ਅਮਰ ਹੋ ਗਿਆ ਹੈ। ਲੇਖਕ ਜੇਕੇ ਰੋਲਿੰਗ ਵਲੋਂ ਲਿਖੇ ਗਏ ਹੈਰੀ ਪੌਟਰ ਦੇ ਪਹਿਲੇ ਭਾਗ ‘ਹੈਰੀ ਪੌਟਰ ਐਂਡ ਦ ਫਿਲਾਸਫਰਜ਼ ਸਟੋਨ’ ਦੇ ਪਹਿਲੇ 500 ਐਡੀਸ਼ਨਾਂ ‘ਚੋਂ ਇੱਕ ਦੀ ਨਿਲਾਮੀ ਕੀਤੀ ਗਈ ਅਤੇ ਇਸ ਕਿਤਾਬ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
11 ਲੱਖ ‘ਚ ਵਿਕੀ ਕਿਤਾਬ
ਇਸ ਕਿਤਾਬ ਦੀ ਨਿਲਾਮੀ ‘ਚ ਇਹ ਕਿਤਾਬ ਕਰੀਬ 10500 ਪੌਂਡ ਵਿੱਚ ਨਿਲਾਮ ਹੋਈ ਹੈ। ਯਾਨੀ ਭਾਰਤੀ ਕਰੰਸੀ ‘ਚ ਇਸ ਦੀ ਕੀਮਤ 11 ਲੱਖ ਰੁਪਏ ਸੀ। ਇਹ ਨਿਲਾਮੀ ਆਨਲਾਈਨ ਕੀਤੀ ਗਈ ਸੀ।
ਇਸ ਨੂੰ ਸਾਂਝਾ ਕਰਦੇ ਹੋਏ ਆਕਸ਼ਨ ਹਾਊਸ ਨੇ ਲਿਖਿਆ – “ਹੈਰੀ ਪੋਟਰ ਦੀ ਕਿਤਾਬ ਲਈ ਕਿੰਨਾ ਸ਼ਾਨਦਾਰ ਨਤੀਜਾ, ਇਹ ਕਿਤਾਬ 10500 ਪੌਂਡ ਲਗਪਗ 11 ਲੱਖ ਰੁਪਏ ਵਿੱਚ ਵਿਕ ਗਈ। ਅਸੀਂ ਇਸ ਨਤੀਜੇ ਤੋਂ ਖੁਸ਼ ਹਾਂ। ਜੇਕੇ ਰੋਲਿੰਗ ਦੀਆਂ ਕਿਤਾਬਾਂ ਦੀ ਅਸਲ ਲੜੀ ਵਿੱਚ ਇਹ ਕਾਪੀ ਚੰਗੀ ਤਰ੍ਹਾਂ ਪੜ੍ਹੀ ਗਈ ਹੈ।
ਕਿਤਾਬ ਦੀ ਹਾਲਤ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਪੁਸਤਕ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੋਵੇਗੀ। ਕਿਉਂਕਿ ਇਸ ਨੂੰ ਲਾਇਬ੍ਰੇਰੀ ਵਿੱਚ ਰੱਖਿਆ ਗਿਆ ਸੀ। ਇਸ ਕਿਤਾਬ ‘ਤੇ ਲਾਇਬ੍ਰੇਰੀ ਸਟਿੱਕਰ, ਜੇ ਸ਼ਬਦ ਵਾਲਾ ਸਪਾਈਨ ਸਟਿੱਕਰ, ਐਗਜ਼ਿਟ ਟਿਕਟ ਅਤੇ 32 ਰੁਪਏ ਦੀ ਕੀਮਤ ਲਿਖੀ ਹੋਈ ਹੈ। ਇਸ ਪੁਸਤਕ ’ਤੇ ਲਾਇਬ੍ਰੇਰੀ ਦੀ ਮੋਹਰ ਵੀ ਲੱਗੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h