RBI Digital Currency: ਭਾਰਤੀ ਰਿਜ਼ਰਵ ਬੈਂਕ ਨੇ ਇਸੇ ਮਹੀਨੇ ਦੀ ਸ਼ੁਰੂਆਤ ‘ਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਖਾਸ ਉਪਯੋਗ ਲਈ ਡਿਜ਼ੀਟਲ ਰੁਪਇਆ ਦਾ ਪਾਇਲਟ ਲਾਂਚ ਸ਼ੁਰੂ ਕਰੇਗਾ।ਹੁਣ ਇਸਦੀ ਸ਼ੁਰੂਆਤ 1 ਨਵੰਬਰ ਤੋਂ ਹੋਣ ਜਾ ਰਹੀ ਹੈ।ਦਰਅਸਲ, ਹੁਣ ਆਰਬੀਆਈ ਦੀ ਆਪਣੀ ਡਿਜ਼ੀਟਲ ਕਰੰਸੀ ਹਕੀਕਤ ਬਣਨ ਵਾਲੀ ਹੈ।ਰਿਜ਼ਰਵ ਬੈਂਕ ਆਫ ਇੰਡੀਆ 1 ਨਵੰਬਰ ਤੋਂ ਹੋਲਸੇਲ ਟ੍ਰਾਂਜੈਕਸ਼ਨ ਦੇ ਲਈ ਡਿਜ਼ੀਟਲ ਰੂਪੀ ਦੀ ਸ਼ੁਰੂਆਤ ਕਰੇਗਾ।
ਇਹ ਵੀ ਪੜ੍ਹੋ : India citizenship: ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਦੇ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਵੇਗਾ ਭਾਰਤ
ਇਹ ਫਿਲਹਾਲ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸ਼ੁਰੂ ਹੋਵੇਗਾ।ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ, ਇਸ ਨਾਲ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਭੁਗਤਾਨ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਵਿੱਚ ਮਦਦ ਮਿਲੇਗੀ। ਡਿਜੀਟਲ ਕਰੰਸੀ ਦੀ ਵਰਤੋਂ ਸਰਕਾਰੀ ਪ੍ਰਤੀਭੂਤੀਆਂ ਦੇ ਨਿਪਟਾਰੇ ਲਈ ਕੀਤੀ ਜਾਵੇਗੀ।
ਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ 9 ਬੈਂਕਾਂ ਦੀ ਪਛਾਣ ਕੀਤੀ ਗਈ ਹੈ। ਇਸ ਵਿੱਚ ਸਟੇਟ ਬੈਂਕ ਆਫ ਇੰਡੀਆ ਬੈਂਕ ਆਫ ਬੜੌਦਾ , ਯੂਨੀਅਨ ਬੈਂਕ , ਐੱਚਡੀਐਫਸੀਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਆਈਡੀਐਫਸੀ ਫਸਟ ਬੈਂਕ ਅਤੇ ਐਚਐਸਬੀਸੀ ਬੈਂਕ ਸ਼ਾਮਲ ਹੋਣਗੇ।
ਦੇਸ਼ ਦੇ ਆਰਬੀਆਈ ਦੀ ਡਿਜ਼ੀਟਲ ਕਰੰਸੀ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਕੋਲ ਕੈਸ਼ ਰੱਖਣ ਦੀ ਲੋੜ ਨਹੀਂ ਹੁੰਦੀ।ਇਸ ਨਾਲ ਤੁਸੀਂ ਆਪਣੇ ਮੋਬਾਇਲ ਵਾਲੇਟ ‘ਚ ਰੱਖ ਸਕੋਗੇ ਤੇ ਇਸ ਡਿਜ਼ੀਟਲ ਕਰੰਸੀ ਦੇ ਸਰਕੁਲੇਸ਼ਨ ‘ਤੇ ਪੂਰੀ ਤਰ੍ਹਾਂ ਨਾਲ ਰਿਜ਼ਰਵ ਬੈਂਕ ਦਾ ਨਿਯੰਤਰਣ ਰਹੇਗਾ।ਡਿਜ਼ੀਟਲ਼ ਕਰੰਸੀ ਆਉਣ ਨਾਲ ਸਰਕਾਰ ਦੇ ਨਾਲ ਆਮ ਲੋਕਾਂ ਤੇ ਬਿਜ਼ਨੈਸ ਦੇ ਲਈ ਲੈਣਦੇਣ ਦੀ ਲਾਗਤ ਘੱਟ ਹੋ ਜਾਵੇਗੀ।
ਇਹ ਵੀ ਪੜ੍ਹੋ : Pm Modi: ਮੋਰਬੀ ਪੁਲ ਦਾ ਜ਼ਿਕਰ ਕਰਦੇ ਭਾਵੁਕ ਹੋਏ Pm ਮੋਦੀ, ਅੱਖਾਂ ‘ਚ ਆਏ ਹੰਝੂ, ਪੀੜਤਾਂ ਦਾ ਹਾਲ ਜਾਣਨ ਅੱਜ ਹਸਪਤਾਲ ਜਾਣਗੇ PM ਮੋਦੀ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h