Redmi ਜਲਦ ਹੀ ਨਵਾਂ ਸਮਾਰਟਫੋਨ Redmi 11A ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਤੱਕ ਇਸ ਨੂੰ ਚੀਨ ਦੇ TENAA ਡੇਟਾਬੇਸ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਡੇਟਾਬੇਸ ‘ਤੇ ਦੇਖਿਆ ਗਿਆ। ਹੈਂਡਸੈੱਟ ਹੁਣ ਸਿੰਗਾਪੁਰ ਦੇ IMDA ਡੇਟਾਬੇਸ ਵਿੱਚ ਮਾਡਲ ਨੰਬਰ 22120RN86G ਦੇ ਨਾਲ ਆਇਆ ਹੈ। ਮਾਡਲ ਨੰਬਰ ਦੇ ਆਖਰੀ ‘ਤੇ G ਆਉਣ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਦਾ ਗਲੋਬਲ ਵੇਰੀਐਂਟ ਹੈ।
ਡਿਵਾਈਸ ਦੇ ਭਾਰਤੀ ਵੇਰੀਐਂਟ ਵਿੱਚ ਮਾਡਲ ਨੰਬਰ 22120RN86I ਅਤੇ ਚੀਨੀ ਵੇਰੀਐਂਟ ਵਿੱਚ ਮਾਡਲ ਨੰਬਰ 22120RN86C ਹੋਵੇਗਾ। ਲਿਸਟਿੰਗ ਤੋਂ ਸਾਫ ਹੈ ਕਿ ਚੀਨ ਤੋਂ ਇਲਾਵਾ ਇਸ ਫੋਨ ਨੂੰ ਭਾਰਤ ਦੇ ਨਾਲ-ਨਾਲ ਗਲੋਬਲ ਮਾਰਕੀਟ ‘ਚ ਵੀ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਸਮਾਰਟਫੋਨ ਦੇ ਖਾਸ ਸਪੈਸੀਫਿਕੇਸ਼ਨਸ ਵੀ ਲੀਕ ਹੋਏ।
Redmi 11A Specifications: TENAA ਲਿਸਟਿੰਗ ਵਿੱਚ ਆਉਣ ਵਾਲੇ Redmi 11A ਦੇ ਖਾਸ ਫੀਚਰਸ ਦਾ ਖੁਲਾਸਾ ਕੀਤਾ ਗਿਆ। ਲਿਸਟਿੰਗ ਮੁਤਾਬਕ ਇਸ ਸਮਾਰਟਫੋਨ ‘ਚ 6.7-ਇੰਚ ਦੀ IPS LCD ਡਿਸਪਲੇਅ ਹੋਵੇਗੀ। ਇਸ ਦਾ ਰੈਜ਼ੋਲਿਊਸ਼ਨ 1650×720 ਪਿਕਸਲ ਹੋਵੇਗਾ। ਇਸ ਤੋਂ ਇਲਾਵਾ ਡਿਵਾਈਸ ਨੂੰ 2.0GHz ਆਕਟਾ-ਕੋਰ ਪ੍ਰੋਸੈਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਫੋਨ ਨੂੰ ਕਈ ਰੈਮ ਆਪਸ਼ਨ ‘ਚ ਲਿਆਂਦਾ ਜਾ ਸਕਦਾ ਹੈ। ਇਸ ਵਿੱਚ 2GB, 4GB, 6GB ਅਤੇ 8GB ਰੈਮ ਮਿਲਣ ਦੀ ਉਮੀਦ ਹੈ। ਸਟੋਰੇਜ ਲਈ ਕਈ ਵੇਰੀਐਂਟ ਵੀ ਆਉਣਗੇ। Redmi 11A ਨੂੰ 32GB, 64GB, 128GB ਅਤੇ 256GB ਇੰਟਰਨਲ ਸਟੋਰੇਜ ‘ਚ ਲਾਂਚ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਸਟੋਰੇਜ ਵਧਾਉਣ ਲਈ ਫੋਨ ‘ਚ ਮਾਈਕ੍ਰੋ SD ਕਾਰਡ ਸਲਾਟ ਵੀ ਮਿਲ ਸਕਦਾ ਹੈ।
ਫੋਨ ‘ਚ ਮਿਲੇਗੀ ਮਜ਼ਬੂਤ ਬੈਟਰੀ : ਸਮਾਰਟਫੋਨ ਨੂੰ ਪਾਵਰ ਦੇਣ ਲਈ ਇਸ ‘ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਫੋਨ ਦੇ ਚਾਰਜਿੰਗ ਸਪੋਰਟ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। Redmi ਦਾ ਇਹ ਆਉਣ ਵਾਲਾ ਫੋਨ ਐਂਡ੍ਰਾਇਡ 12 OS ਜਾਂ Android 13 OS ‘ਤੇ ਚੱਲੇਗਾ।
ਫੋਟੋਗ੍ਰਾਫੀ ਲਈ, Redmi 11A ਦੇ ਪਿਛਲੇ ਪਾਸੇ 50MP ਦਾ ਡਿਊਲ ਕੈਮਰਾ ਸੈੱਟਅਪ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 50MP ਫਰੰਟ ਕੈਮਰਾ ਦੇ ਨਾਲ ਆ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੇ ਹੋਰ ਫੀਚਰਸ ਬਾਰੇ ਅਜੇ ਪਤਾ ਨਹੀਂ ਲੱਗਾ ਹੈ। ਹਾਲਾਂਕਿ, ਕੰਪਨੀ ਭਵਿੱਖ ਵਿੱਚ ਲਾਂਚਿੰਗ ਦੀ ਮਿਤੀ ਅਤੇ ਫੀਚਰਸਜ਼ ਦਾ ਖੁਲਾਸਾ ਕਰ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h