Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ (AAP) ਦੇ ਨੇਤਾਵਾਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ (Manish Sisodia and Satyendra Jain) ਦੀ ਤੁਲਨਾ ਆਜ਼ਾਦੀ ਘੁਲਾਟੀਏ ਭਗਤ ਸਿੰਘ (Saheed Bhagat Singh) ਨਾਲ ਕਰਨ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਦੌਰਾਨ ਭਗਤ ਸਿੰਘ ਦੇ ਕਰੀਬੀ ਹਰਭਜਨ ਸਿੰਘ ਧੱਠ (Harbhajan Singh Dhath) ਨੇ ਵੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਹਰਭਜਨ ਸਿੰਘ ਢੱਠ ਨੇ ਦਿੱਤਾ ਇਹ ਬਿਆਨ
ਭਗਤ ਸਿੰਘ ਦੇ ਪਰਿਵਾਰਕ ਮੈਂਬਰ ਹਰਭਜਨ ਧੱਠ ਨੇ ਕਿਹਾ, ”ਕੇਜਰੀਵਾਲ ਦਾ ਬਿਆਨ ਸਿਰਫ਼ ਭਗਤ ਸਿੰਘ ਦਾ ਹੀ ਨਹੀਂ ਸਗੋਂ ਸਾਰੇ ਕ੍ਰਾਂਤੀਕਾਰੀਆਂ ਦਾ ਅਪਮਾਨ ਹੈ। ਉਹ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਤੁਲਨਾ ਭਗਤ ਸਿੰਘ ਨਾਲ ਕਿਵੇਂ ਕਰ ਸਕਦੇ ਹਨ।
Why are criminals caught in corruption cases being compared with martyrs? What political mileage did he want from it? Whatever your fight, fight it politically: Harbhajan Singh Dhath, close relative of Bhagat Singh, responds to (Delhi CM) Kejriwal's statement pic.twitter.com/bb1gGs6OfV
— ANI (@ANI) October 17, 2022
ਉਨ੍ਹਾਂ ਅੱਗੇ ਕਿਹਾ, “ਭਗਤ ਸਿੰਘ ਦਾ ਮਿਸ਼ਨ ਕੋਈ ਸਿਆਸੀ ਖੇਡ ਨਹੀਂ ਸੀ, ਸਗੋਂ ਦੇਸ਼ ਦੇ ਲੋਕਾਂ ਲਈ ਸੀ। ਸਿਆਸੀ ਖੇਡ ਵਾਲੇ ਬੰਦੇ ਨੂੰ ਕਦੇ ਫਾਂਸੀ ਨਹੀਂ ਦਿੱਤੀ ਜਾ ਸਕਦੀ। ਭਗਤ ਸਿੰਘ ਨੇ ਬਰਤਾਨਵੀ ਹਕੂਮਤ ਵਿਰੁੱਧ ਲੜਾਈ ਲੜੀ। ਇਹ ਲੋਕ ਸਿਸਟਮ ਵਿਰੁੱਧ ਲੜਾਈ ਨਹੀਂ ਲੜ ਰਹੇ, ਸਗੋਂ ਸੱਤਾ ਲਈ ਲੜ ਰਹੇ ਹਨ। ਕੇਜਰੀਵਾਲ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ।
ਜਾਣੋ ਕੇਜਰੀਵਾਲ ਨੇ ਕੀ ਕਿਹਾ ਸੀ
ਦੱਸ ਦਈਏ ਕਿ ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਕੇਂਦਰ ਖ਼ਿਲਾਫ਼ ਆਪਣੀ ਸਰਕਾਰ ਦੀ ਲੜਾਈ ਨੂੰ ਦੂਜੀ ਆਜ਼ਾਦੀ ਦੀ ਲੜਾਈ ਦੱਸਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਰੋੜਾਂ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੀ ਇਹ ਟਿੱਪਣੀ ਸੀਬੀਆਈ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹੁਣ ਰੱਦ ਕਰ ਦਿੱਤੀ ਗਈ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਪੁੱਛਗਿੱਛ ਲਈ ਤਲਬ ਕੀਤੇ ਜਾਣ ਤੋਂ ਬਾਅਦ ਆਈ ਸੀ।