Dera chief Gurmeet Ram Rahim: ਸਾਧਵੀ ਯੌਨ ਸ਼ੋਸ਼ਣ ਤੇ ਹੱਤਿਆ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਹਰਿਆਣਾ ਦੀ ਸੁਨੇਰੀਆ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਉਹ ਸ਼ਨੀਵਾਰ ਨੂੰ ਬਾਗਪਤ ਸਥਿਤ ਬਰਨਾਵਾ ਆਸ਼ਰਮ ਪਹੁੰਚਿਆ।
ਪੈਰੋਲ ‘ਤੇ ਬਾਹਰ ਆਉਣ ਮਗਰੋਂ ਹੀ ਰਾਮ ਰਹੀਮ ਨੇ ਆਪਣਾ ਡਰਾਮਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਹੁਣ ਰਾਮ ਰਹੀਮ ਦਾ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਮੌਕਾ ਸੀ ਡੇਰੇ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ਦਾ। ਉਸ ਨੇ ਰਾਮ ਰਹੀਮ ਨੇ ਆਪਣੀ ਗੱਦੀ ਸੌਂਪੀ ਸੀ। ਕੇਕ ਕੱਟਣ ਦੀ ਵੀਡੀਓ ਬਾਗਪਤ ਸਥਿਤ ਬਰਨਾਵਾ ਡੇਰੇ ਦੀ ਹੈ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਕਥਿਤ ਵੀਡੀਓ ਵਿੱਚ ਡੇਰਾ ਮੁਖੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਪੰਜ ਸਾਲ ਬਾਅਦ ਮੈਨੂੰ ਇਸ ਤਰ੍ਹਾਂ ਮਨਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਮੈਨੂੰ ਘੱਟੋ-ਘੱਟ ਪੰਜ ਕੇਕ ਕੱਟਣੇ ਚਾਹੀਦੇ ਹਨ। ਇਹ ਪਹਿਲਾ ਕੇਕ ਹੈ।”
ਸਤਸੰਗ ‘ਚ ਪਹੁੰਚੀ ਖੱਟਰ ਸੈਨਾ
ਦੱਸ ਦਈਏ ਕਿ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ 5 ਘੰਟੇ ਤੱਕ ਆਨਲਾਈਨ ਸਤਿਸੰਗ ਕੀਤਾ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ, ਭਾਜਪਾ ਦੇ ਸੰਸਦ ਮੈਂਬਰ-ਵਿਧਾਇਕ ਵੀ ਸ਼ਾਮਲ ਹੋਏ। ਖੱਟਰ ਦੇ ਓਐਸਡੀ ਕ੍ਰਿਸ਼ਨ ਬੇਦੀ ਅਤੇ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਵੀ ਸਿਰਸਾ ਪੁੱਜੇ। ਦੋਵਾਂ ਨੇ ਰਾਮ ਰਹੀਮ ਨਾਲ ਗੱਲ ਕੀਤੀ। ਓਐਸਡੀ ਕ੍ਰਿਸ਼ਨ ਬੇਦੀ ਨੇ ਦੱਸਿਆ ਕਿ ਉਹ 3 ਫਰਵਰੀ ਨੂੰ ਨਰਵਾਣਾ ਵਿਖੇ ਹੋਣ ਵਾਲੇ ਸੰਤ ਰਵਿਦਾਸ ਜੈਅੰਤੀ ਸਮਾਗਮ ਨੂੰ ਸੱਦਾ ਦੇਣ ਲਈ ਸਿਰਸਾ ਆਏ ਹਨ।
ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਪਾਣੀਪਤ ‘ਚ ਪਹਿਲੀ ਸਵੱਛਤਾ ਮੁਹਿੰਮ ਚਲਾਈ ਗਈ ਸੀ। ਮੈਨੂੰ ਯਾਦ ਹੈ। ਤੁਹਾਡੀ ਅਸੀਸ ਸਾਡੇ ‘ਤੇ ਬਣਿਆ ਰਹੇ। ਸਿਰਸਾ ਤੋਂ ਭਾਜਪਾ ਆਗੂ ਗੋਬਿੰਦ ਕਾਂਡਾ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ ਦੁੱਖ ਜਲਦੀ ਖਤਮ ਹੋ ਜਾਵੇ। ਸ਼੍ਰੀ ਕ੍ਰਿਸ਼ਨ ਜੀ ਤੁਹਾਨੂੰ ਜਲਦੀ ਸਿਰਸਾ ਲੈ ਕੇ ਆਉਣ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਸਾਧਿਆ ਨਿਸ਼ਾਨਾ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, “ਬਲਾਤਕਾਰੀ ਅਤੇ ਖੂਨੀ ਪਾਖੰਡੀ ਰਾਮ ਰਹੀਮ ਦਾ ਤਮਾਸ਼ਾ ਫਿਰ ਤੋਂ ਸ਼ੁਰੂ, ਹਰਿਆਣਾ ਦੇ ਸੀਐਮ ਦੇ ਓਐਸਡੀ ਅਤੇ ਰਾਜ ਸਭਾ ਮੈਂਬਰ ਨਕਲੀ ਬਾਬੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਖੱਟਰ ਸਾਹਿਬ, ਸਿਰਫ਼ ਇਹ ਕਹਿ ਕੇ ਕੰਮ ਨਹੀਂ ਚੱਲੇਗਾ ਕਿ ਇਸ ਨਾਲ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਖੁੱਲ੍ਹ ਕੇ ਆਪਣਾ ਸਟੈਂਡ ਦੱਸੋ ਕਿ ਬਲਾਤਕਾਰੀ ਦੇ ਨਾਲ ਹੋ ਜਾਂ ਔਰਤਾਂ ਨਾਲ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h