ਗੁਰਦਾਸਪੁਰ ਤੋਂ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਜਿੱਥੇ ਤੂੜੀ ਢੋਣ ਵਾਲਾ ਟਰੈਕਟਰ ਸੜਕ ਤੇ ਖੜਾ ਸੀ। ਜਾਣਕਾਰੀ ਅਨੁਸਾਰ ਡੇਰੇ ਤੇ ਹੀ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਜੋ ਕਿ ਉੱਥੇ ਖੇਡ ਰਹੇ ਸਨ। ਅਚਾਨਕ ਬੱਚਿਆਂ ਵੱਲੋਂ ਟਰੈਕਟਰ ਦੀ ਸੈਲਫ ਦਬਾ ਦਿੱਤੀ ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਗਿਆ।
ਟਰੈਕਟਰ ਪਲਟਨ ਕਾਰਨ ਤਿੰਨੇ ਬੱਚੇ ਟਰੈਕਟਰ ਦੇ ਥੱਲੇ ਆ ਗਏ ਜਿੰਨਾ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਬੱਚੇ ਦੀ ਉਮਰ ਅੱਠ ਸਾਲ ਸੀ ਜਦਕਿ ਜਖਮੀ ਬੱਚਿਆਂ ਦੀ ਉਮਰ ਪੰਜ ਸਾਲ ਅਤੇ ਨੌ ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਚ ਕੰਮ ਕਰਨ ਲਈ ਗਈ ਸੀ ਤੇ ਕਿਸੇ ਨੇ ਦੱਸਿਆ ਕਿ ਤੁਹਾਡੇ ਬੱਚੇ ਟਰੈਕਟਰ ਹੇਠਾਂ ਆ ਗਏ ਹਨ ਜਦੋਂ ਆ ਕੇ ਦੇਖਿਆ ਤਾਂ ਦੋ ਬੱਚੇ ਗੰਭੀਰ ਜ਼ਖਮੀ ਸਨ ਜਦਕਿ ਤੀਜਾ ਬੇਟਾ ਅੱਠ ਸਾਲਾਂ ਸਾਗਰ ਜੋ ਕਿ ਟਰੈਕਟਰ ਦੇ ਹੇਠਾਂ ਦੱਬਿਆ ਗਿਆ ਸੀ ਜਿਸ ਦੀ ਮੌਤ ਹੋ ਚੁਕੀ ਸੀ।
ਉਸਨੇ ਦੱਸਿਆ ਕਿ ਟਰੈਕਟਰ ਮਾਲਕ ਮੇਰੇ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਆਪਣਾ ਟਰੈਕਟਰ ਲੈ ਕੇ ਉਥੋਂ ਭੱਜ ਨਿਕਲਿਆ ਸੀ। ਉਸਨੇ ਦੱਸਿਆ ਕਿ ਟਰੈਕਟਰ ਮਾਲਕ ਨਾਲ ਦੇ ਪਿੰਡ ਦਾ ਸਾਬਕਾ ਸਰਪੰਚ ਹੈ।
ਬੱਚਿਆਂ ਦੀ ਮਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਉਧਰ ਇਸ ਮਾਮਲੇ ਤੇ ਪੁਲਿਸ ਥਾਣਾ ਕਾਦੀਆਂ ਮੁਖੀ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ ਤਿੰਨ ਬੱਚੇ ਟਰੈਕਟਰ ਥੱਲੇ ਆਏ ਸੀ ਜਿਹਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਮੁਜਰਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ।