ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਨ ਦੇ ਇੱਕ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਵੱਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਲੈ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕਾਹਨੂੰਵਾਨ ਥਾਣੇ ਦੇ ਸਠਿਆਲੀ ਦੇ ਪੈਟਰੋਲ ਪੰਪ ਤੇ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਗੁਰਹਿੰਦਰ ਸਿੰਘ ਸ੍ਰੀ ਹਰਕ੍ਰਿਸ਼ਨ ਫਿਲਿੰਗ ਸਟੇਸਨ ਸਠਿਆਲੀ ਵਿਖੇ ਨੌਕਰੀ ਕਰਦਾ ਹੈ। ਬੀਤੀ ਸ਼ਾਮ ਜਦੋਂ ਉਹ ਪੈਟਰੋਲ ਪੰਪ ਤੇ ਡਿਊਟੀ ਕਰ ਰਿਹਾ ਸੀ ਕਿ ਕਰੀਬ 7:30 ਵਜੇ ਦੋ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਵਿਅਕਤੀ ਨੂੰ 50 ਰੁਪਏ ਦਾ ਤੇਲ ਪਾਉਣ ਲਈ ਕਿਹਾ ਗਿਆ।
ਜਿਸ ਤੋਂ ਬਾਅਦ ਉਸ ਅਣਪਛਾਤੇ ਵਿਅਕਤੀ ਨੇ ਪਿਸਤੌਲ ਕੱਢ ਕੇ ਗੁਰਹਿੰਦਰ ਸਿੰਘ ਨੂੰ ਡਰਾ ਧਮਕਾ ਕੇ ਉਸ ਪਾਸੋਂ 3600/-ਰੁਪਏ ਨਗਦੀ ਅਤੇ ਉਸਦਾ ਮੋਬਾਇਲ ਫੋਨ ਮਾਰਕਾ ਵੀਵੋ ਖੋਹ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਕੋਟ ਟੋਡਰਮੱਲ ਵਾਲੀ ਸਾਇਡ ਨੂੰ ਚਲੇ ਗਏ। ਦੱਸ ਦੇਈਏ ਕਿ ਪੂਰੀ ਦੀ ਪੂਰੀ ਘਟਨਾ ਪੈਟਰੋਲ ਪੰਪ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ।