[caption id="attachment_112141" align="alignnone" width="800"]<img class="size-full wp-image-112141" src="https://propunjabtv.com/wp-content/uploads/2022/12/room-heater.webp" alt="" width="800" height="450" /> ਠੰਢ ਦੇ ਦਿਨਾਂ 'ਚ ਠੰਡ ਤੋਂ ਬਚਣ ਲਈ ਲੋਕ ਚੁੱਲ੍ਹੇ ਦੀ ਬਜਾਏ ਰੂਮ ਹੀਟਰ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਰੂਮ ਹੀਟਰ ਦੀ ਵਰਤੋਂ ਕਰਕੇ ਵੀ ਸਾਡੀ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ।[/caption] [caption id="attachment_112142" align="alignnone" width="1200"]<img class="size-full wp-image-112142" src="https://propunjabtv.com/wp-content/uploads/2022/12/heater.webp" alt="" width="1200" height="900" /> ਠੰਢ 'ਚ ਆਪਣੇ ਆਪ ਨੂੰ ਗਰਮ ਰੱਖਣ ਲਈ ਲੋਕ ਰੂਮ ਹੀਟਰ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਠੰਡੀਆਂ ਹਵਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਜ਼ਿਆਦਾਤਰ ਘਰਾਂ ਵਿੱਚ ਰੂਮ ਹੀਟਰ ਲਗਾਏ ਜਾਂਦੇ ਹਨ। ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਰੂਮ ਹੀਟਰ ਲਗਾਏ ਜਾਂਦੇ ਹਨ, ਤਾਂ ਜੋ ਠੰਡ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।[/caption] [caption id="attachment_112143" align="alignnone" width="750"]<img class="size-full wp-image-112143" src="https://propunjabtv.com/wp-content/uploads/2022/12/best-room-heaters.png" alt="" width="750" height="450" /> ਗਰਮ ਹਵਾ ਕਮਰੇ 'ਚ ਮੌਜੂਦ ਨਮੀ ਨੂੰ ਸੋਖ ਲੈਂਦੀ ਹੈ, ਜਿਸ ਕਾਰਨ ਸਕਿਨ ਤੇ ਸਾਹ ਦੀ ਸਮੱਸਿਆ ਵਧ ਜਾਂਦੀ ਹੈ। ਇਸ ਕਾਰਨ ਘਰ 'ਚ ਆਕਸੀਜਨ ਦੀ ਮਾਤਰਾ ਵੀ ਘੱਟਣ ਲੱਗ ਜਾਂਦੀ ਹੈ, ਜੋ ਕਈ ਵਾਰ ਜਾਨਲੇਵਾ ਵੀ ਹੋ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।[/caption] [caption id="attachment_112144" align="aligncenter" width="602"]<img class="wp-image-112144 size-full" src="https://propunjabtv.com/wp-content/uploads/2022/12/heater-effects.jpg" alt="" width="602" height="361" /> <strong>ਹੀਟਰ ਨਮੀ ਨੂੰ ਘਟਾਉਂਦਾ ਹੈ-</strong> ਜੇਕਰ ਤੁਹਾਡੇ ਘਰ 'ਚ ਹੀਟਰ ਜਾਂ ਬਲੋਅਰ ਚੱਲਦਾ ਹੈ, ਤਾਂ ਇਹ ਹਵਾ 'ਚ ਮੌਜੂਦ ਨਮੀ ਨੂੰ ਘਟਾਉਂਦਾ ਹੈ। ਇਸ ਕਾਰਨ ਤੁਹਾਨੂੰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਡੀ ਸਕਿਨ ਖੁਸ਼ਕ, ਖੁਰਦਰੀ ਜਾਂ ਲਾਲ ਹੋ ਸਕਦੀ ਹੈ। ਤੁਹਾਨੂੰ ਚਮੜੀ 'ਤੇ ਖਾਰਸ਼ ਦੀ ਸਮੱਸਿਆ ਵੀ ਹੋ ਸਕਦੀ ਹੈ।[/caption] [caption id="attachment_112147" align="alignnone" width="1200"]<img class="size-full wp-image-112147" src="https://propunjabtv.com/wp-content/uploads/2022/12/room-heater-under-20001671619266267.jpg" alt="" width="1200" height="675" /> <strong>ਹੀਟਰ ਜ਼ਹਿਰੀਲੀ ਗੈਸ ਵਧਾ ਸਕਦਾ ਹੈ-</strong> ਜ਼ਿਆਦਾਤਰ ਹੀਟਰ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਸਾਂ ਛੱਡਦੇ ਹਨ, ਇਸ ਨਾਲ ਬੱਚੇ ਦੇ ਦਿਮਾਗ ਤੇ ਹੋਰ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਕਮਰੇ 'ਚ ਹੀਟਰ ਨੂੰ ਜ਼ਿਆਦਾ ਦੇਰ ਤੱਕ ਰੱਖਣ ਨਾਲ ਬਜ਼ੁਰਗਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਦਮੇ ਦੇ ਮਰੀਜ਼ਾਂ ਲਈ ਹੀਟਰ ਖਤਰਨਾਕ ਹੋ ਸਕਦਾ ਹੈ।[/caption] [caption id="attachment_112151" align="alignnone" width="602"]<img class="size-full wp-image-112151" src="https://propunjabtv.com/wp-content/uploads/2022/12/heaterrr.jpg" alt="" width="602" height="401" /> ਅਚਾਨਕ ਹੋ ਸਕਦਾ ਹੈ ਹਾਦਸਾ — ਬੰਦ ਕਮਰੇ 'ਚ ਰਾਤ ਭਰ ਹੀਟਰ ਚਲਾਉਣ ਨਾਲ ਆਕਸੀਜਨ ਦਾ ਲੈਵਲ ਘੱਟ ਜਾਂਦਾ ਹੈ। ਜਿਸ ਕਾਰਨ ਸਾਹ ਲੈਣ 'ਚ ਤਕਲੀਫ ਹੋ ਸਕਦੀ ਹੈ। ਜੇਕਰ ਤੁਸੀਂ ਲੋਹੇ ਦਾ ਹੀਟਰ ਵਰਤਦੇ ਹੋ, ਤਾਂ ਇਹ ਬਹੁਤ ਗਰਮ ਹੋ ਜਾਂਦਾ ਹੈ। ਇਸ ਸਥਿਤੀ 'ਚ ਅੱਗ ਲੱਗਣ ਦਾ ਖ਼ਤਰਾ ਹੈ। ਜਿਹੜੇ ਲੋਕ ਕਾਂਟੈਕਟ ਲੈਂਸ ਪਾਉਂਦੇ ਹਨ ਜਾਂ ਐਨਕਾਂ ਲਗਾਉਂਦੇ ਹਨ, ਉਨ੍ਹਾਂ ਨੂੰ ਹੀਟਰ ਤੋਂ ਦੂਰ ਰਹਿਣਾ ਚਾਹੀਦਾ ਹੈ।[/caption]