ਰਾਇਲ ਐਨਫੀਲਡ ਨੇ ਬੀਤੇ ਦਿਨੀਂ ਆਪਣੀ ਬਾਈਕ ਹੰਟਰ 350 ਨੂੰ ਲਾਂਚ ਕੀਤਾ ਸੀ. ਕੰਪਨੀ ਨੇ ਇਸਨੂੰ 1,49,900 ਰੁਪਏ (ਐਕਸ-ਸ਼ੋਅਰੂਮ) ਸ਼ੁਰੂਆਤੀ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਹੁਣ ਰਾਇਲ ਐਨਫੀਲਡ ਨੇ ਹੰਟਰ 350 ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਆਪਣੇ ਆਕਰਸ਼ਕ ਡਿਜ਼ਾਈਨ, ਸ਼ਾਨਦਾਰ ਕਲਰ ਆਪਸ਼ੰਸ ਅਤੇ ਚੰਗੀ ਪਾਵਰ ਦੇ ਦਮ ’ਤੇ ਇਹ ਬਾਈਕ ਆਉਣ ਵਾਲੇ ਸਮੇਂ ’ਚ ਬੈਸਟ ਸੇਲਿੰਗ ਬਾਈਕ ਹੋ ਸਕਦੀ ਹੈ।
ਵੇਰਐਂਟ ਅਤੇ ਕਲਰ ਆਪਸ਼ਨ
ਰਾਇਲ ਐਨਫੀਲਡ ਨੇ ਹੰਟਰ 350 ਨੂੰ Retro, Metro Dapper ਅਤੇ Metro Rebel ਵਰਗੇ ਟ੍ਰਿਮ ’ਚ ਵੱਖ-ਵੱਖ ਕਲਰ ਆਪਸ਼ੰਸ ਦੇ ਨਾਲ ਲਾਂਚ ਕੀਤਾ ਹੈ। Hunter 350 Retro ਵੇਰੀਐਂਟ ਦੀ ਕੀਮਤ 1,49,900 ਰੁਪਏ ਹੈ ਅਤੇ ਇਹ ਫੈਕਟਰੀ ਬਲੈਕ ਅਤੇ ਸਿਲਵਰ ਰੰਗ ’ਚ ਉਪਲੱਬਧ ਹੈ। ਉਥੇ ਹੀ Hunter 350 Metro Dapper ਵੇਰੀਐਂਟ ਦੀ ਕੀਮਤ 1,63,900 ਰੁਪਏਹੈ ਅਤੇ ਇਹ ਵਾਈਟ ਐਸ਼ ਅਤੇ ਗ੍ਰੇਅ ਰੰਗ ’ਚ ਆਉਂਦੀ ਹੈ। Hunter 350 Metro Rebel ਵੇਰੀਐਂਟ ਦੀ ਕੀਮਤ 1,68,900 ਰੁਪਏ ਹੈ ਅਤੇ ਇਹ ਬਲੈਕ, ਬਲਿਊ ਅਤੇ ਰੈੱਡ ਰੰਗ ’ਚ ਆਉਂਦੀ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ।