ਕੋਰੋਨਾ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ।ਸ਼ਹਿਰ ‘ਚ ਸਰਕਾਰੀ ਦਫਤਰਾਂ ‘ਚ ਜਾਣ ‘ਤੇ ਹੁਣ ਵੈਕਸੀਨੇਸ਼ਨ ਜਾਂ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਨੂੰ ਲਾਜ਼ਮੀ ਕਰ ਦਿੱਤਾ ਹੈ।ਭਾਵ ਹੁਣ ਤੁਸੀਂ ਜੇਕਰ ਸਰਕਾਰੀ ਦਫਤਰ ‘ਚ ਜਾਣਾ ਹੈ ਤਾਂ ਆਪਣੀ ਵੈਕਸੀਨੇਸ਼ਨ ਜਾਂ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਨਾਲ ਰੱਖੋ।
ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ 72 ਘੰਟਿਆਂ ਤੋਂ ਜਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ।ਇਸ ਤੋਂ ਇਲਾਵਾ ਵੈਕਸੀਨ ਦੀਆਂ ਦੋ ਨਹੀਂ ਤਾਂ ਇੱਕ ਡੋਜ਼ ਤੁਹਾਨੂੰ ਲੱਗੀ ਹੋਣੀ ਲਾਜ਼ਮੀ ਹੈ।ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਸਰਕਾਰੀ ਦਫਤਰਾਂ ‘ਚ ਕੰਮਕਾਜ ਦੇ ਦਿਨਾਂ ‘ਚ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਛੱਡਕੇ ਆਪਣੇ ਕੰਮ ਨੂੰ ਲੈ ਕੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ।