Samsung Galaxy S23 Series Sale Begins in India: Samsung ਨੇ Galaxy S23 ਸੀਰੀਜ਼ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ Galaxy Unpacked ਈਵੈਂਟ ਵਿੱਚ ਲਾਂਚ ਕੀਤਾ ਸੀ। ਇਹ ਫ਼ੋਨ ਗਲੋਬਲ ਲਾਂਚ ਦੇ ਇੱਕ ਦਿਨ ਬਾਅਦ ਭਾਰਤ ਵਿੱਚ ਪ੍ਰੀ-ਆਰਡਰ ਲਈ ਉਪਲਬਧ ਹੋ ਗਿਆ। ਇਸ ਦੇ ਨਾਲ ਹੀ ਹੁਣ ਲਾਂਚ ਦੇ ਕਰੀਬ ਤਿੰਨ ਹਫਤਿਆਂ ਬਾਅਦ ਭਾਰਤ ‘ਚ ਇਸ ਦੀ ਸੇਲ ਵੀ ਸ਼ੁਰੂ ਹੋ ਗਈ ਹੈ।
Samsung Galaxy S23 ਸੀਰੀਜ਼ ਵਿੱਚ Galaxy S23, Galaxy S23 Plus, ਅਤੇ Galaxy S23 Ultra ਸ਼ਾਮਲ ਹਨ। ਇਹ ਤਿੰਨੋਂ ਮਾਡਲ ਵੱਖ-ਵੱਖ ਵੇਰੀਐਂਟਸ ਅਤੇ ਕੀਮਤ ਦੇ ਨਾਲ ਹਨ। ਆਓ ਅਸੀਂ ਤੁਹਾਨੂੰ ਹੋਰ ਵੇਰਵਿਆਂ ਦੇ ਨਾਲ ਉਨ੍ਹਾਂ ਦੀ ਕੀਮਤ ਬਾਰੇ ਦੱਸਦੇ ਹਾਂ।
Samsung Galaxy S23 ਸੀਰੀਜ਼ ਦੀ ਭਾਰਤ ‘ਚ ਕੀਮਤ
ਭਾਰਤ ਵਿੱਚ Samsung Galaxy S23 ਦੀ ਕੀਮਤ 8GB + 256GB ਵੇਰੀਐਂਟ ਲਈ 79,999 ਰੁਪਏ ਅਤੇ 8GB + 128GB ਵੇਰੀਐਂਟ ਲਈ 74,999 ਰੁਪਏ ਹੈ।
Samsung Galaxy S23 Plus ਦੇ 8GB + 256GB ਵੇਰੀਐਂਟ ਦੀ ਕੀਮਤ 94,999 ਰੁਪਏ ਅਤੇ 8GB + 512GB ਵੇਰੀਐਂਟ ਦੀ ਕੀਮਤ 1,04,999 ਰੁਪਏ ਹੈ।
Samsung Galaxy S23 Ultra ਦੀ ਕੀਮਤ 12GB + 256GB ਲਈ 1,24,999 ਰੁਪਏ, 12GB + 1TB ਸਟੋਰੇਜ ਲਈ 1,54,999 ਰੁਪਏ ਅਤੇ 12GB + 512GB ਲਈ 1,34,999 ਰੁਪਏ ਹੈ।
Samsung Galaxy S23 ਸੀਰੀਜ਼ ਦੀ ਭਾਰਤ ‘ਚ ਉਪਲਬਧਤਾ
Samsung Galaxy S23, Galaxy S23 Plus ਤੇ Galaxy S23 Ultra ਨੂੰ ਕੰਪਨੀ ਦੀ ਅਧਿਕਾਰਤ ਸਾਈਟ Samsung.com ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ S23 ਸੀਰੀਜ਼ ਵੀ ਚੋਣਵੇਂ ਰਿਟੇਲ ਆਊਟਲੇਟਸ ‘ਤੇ ਖਰੀਦਣ ਲਈ ਉਪਲਬਧ ਹੈ। ਇਸ ਸੀਰੀਜ਼ ਦੇ ਫੋਨ ਭਾਰਤ ‘ਚ ਫੈਂਟਮ ਬਲੈਕ, ਕ੍ਰੀਮ, ਗ੍ਰੀਨ ਅਤੇ ਲੈਵੇਂਡਰ ਕਲਰ ਵੇਰੀਐਂਟ ‘ਚ ਉਪਲੱਬਧ ਹਨ।
Samsung Galaxy S23 ਅਤੇ Galaxy S23 Plus ਸਪੈਕਸ
Samsung Galaxy S23 ਅਤੇ Galaxy S23 Plus Qualcomm Snapdragon 8 Gen 2 ਪ੍ਰੋਸੈਸਰ, 8 GB RAM ਅਤੇ 512 GB ਸਟੋਰੇਜ ਦੇ ਨਾਲ ਆਉਂਦੇ ਹਨ। ਇਨ੍ਹਾਂ ਦੋਵਾਂ ਫੋਨਾਂ ਵਿੱਚ 50MP + 12MP + 10MP ਟ੍ਰਿਪਲ ਕੈਮਰਾ ਸੈੱਟਅਪ ਅਤੇ ਫਰੰਟ ‘ਤੇ 12MP ਕੈਮਰਾ ਹੈ। ਦੋਵਾਂ ਫੋਨਾਂ ‘ਚ ਸਿਰਫ ਡਿਸਪਲੇ ਅਤੇ ਬੈਟਰੀ ਦਾ ਹੀ ਫਰਕ ਹੈ।
Galaxy S23 ‘ਚ 6.1-ਇੰਚ FHD+ ਡਾਇਨਾਮਿਕ AMOLED 2x 120Hz ਡਿਸਪਲੇਅ ਅਤੇ 3,900mAh ਬੈਟਰੀ ਹੈ, Galaxy S23 ਪਲੱਸ ਵਿੱਚ 6.6-ਇੰਚ FHD+ ਡਾਇਨਾਮਿਕ AMOLED 2x 120Hz ਬੈਟਰੀ ਡਿਸਪਲੇਅ ਤੇ 3,900mAh ਬੈਟਰੀ ਹੈ।
Samsung Galaxy S23 ਅਲਟਰਾ ਸਪੈਸੀਫਿਕੇਸ਼ਨਸ
Samsung Galaxy S23 Ultra ਵਿੱਚ Corning Gorilla Glass Victus 2 ਸੁਰੱਖਿਆ ਦੇ ਨਾਲ 6.8-ਇੰਚ QHD+ ਡਾਇਨਾਮਿਕ AMOLED 2x 120Hz ਡਿਸਪਲੇ ਹੈ। ਫ਼ੋਨ Qualcomm Snapdragon 8 Gen 2 ਪ੍ਰੋਸੈਸਰ, 12GB RAM ਅਤੇ 1TB ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਵਿੱਚ ਇੱਕ 200MP + 12MP + 10MP ਟ੍ਰਿਪਲ ਕੈਮਰਾ ਸੈੱਟਅਪ ਅਤੇ ਇੱਕ 12MP ਫਰੰਟ ਕੈਮਰਾ ਹੈ। ਫੋਨ ‘ਚ 5,000mAh ਦੀ ਬੈਟਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h