ਸ਼ੁੱਕਰਵਾਰ, ਮਾਰਚ 13, 2026 06:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

by Pro Punjab Tv
ਫਰਵਰੀ 21, 2026
in Featured, Featured News, ਸਿੱਖਿਆ, ਤਕਨਾਲੋਜੀ, ਪੰਜਾਬ
0

ਚੰਡੀਗੜ੍ਹ ਯੂਨੀਵਰਸਿਟੀ ਦਾ ‘ਏਆਈ ਫ਼ੈਸਟ 2026’ ਸ਼ੁੱਕਰਵਾਰ ਨੂੰ ਆਪਣੇ ਦੂਜੇ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਫ਼ੈਸਟ ਦੇ ਦੂਜੇ ਦਿਨ ਤਕਨਾਲੋਜੀ ਬਿਜ਼ਨਸ ਇੰਕਿਊਬੇਟਰ ਵਿਭਾਗ ਵੱਲੋਂ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਨੂੰ ਲੌਂਚ ਕੀਤਾ ਗਿਆ। ਸੈਂਡਬਾਕਸ ਸੀਯੂ ਦੇ ਤਿੰਨ ਰੋਜ਼ਾ ਏਆਈ ਫ਼ੈਸਟ ਦਾ ਹਿੱਸਾ ਹੈ, ਜਿਸ ਦਾ ਮੰਤਵ ਉੱਚ ਪ੍ਰਭਾਵ ਵਾਲੀ ਏਆਈ ਨਵੀਨਤਾ (ਇਨੋਵੇਸ਼ਨ) ਨੂੰ ਸੰਸਾਰਿਕ ਚੁਣੌਤੀਆਂ ਦੇ ਤਕਨਾਲੋਜੀ ਆਧਾਰਤ ਹੱਲ ਕੱਢਣ ਅਤੇ ਉਦਮਤਾ ਰਾਹੀਂ ਦੇਸ਼ ਦੇ ਆਰਥਕਿ ਵਿਕਾਸ ਵਿੱਚ ਯੋਗਦਾਨ ਦੇਣਾ ਹੈ। ਇਸ ਦੇ ਨਾਲ ਹੀ ਫ਼ੈਸਟ ਦੌਰਾਨ ‘ਸੈਂਡਬਾਕਸ ਰੈਂਜ਼ੀਡੈਂਸੀ ਪ੍ਰੋਗਰਾਮ’ ਦੀ ਅਧਿਕਾਰਤ ਵੈੱਬਸਾਈਟ ਨੂੰ ਵੀ ਲੌਂਚ ਕੀਤਾ ਗਿਆ ਅਤੇ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਰਸਮੀ ਤੌਰ ‘ਤੇ ਖੋਲ ਦਿੱਤੀ ਗਈ।


ਆਪਣੇ ਇਨੋਵੇਸ਼ਨ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ ਡਿਜੀਟਲ ਮਾਰਕਿਟਿੰਗ ਵਿੱਚ ਸੈਂਟਰ ਆਫ਼ ਐਕਸੀਲੈਂਸੀ ਵੀ ਲੌਂਚ ਕੀਤਾ, ਜੋ ‘ਅਰਨ ਵਿਦ ਲਰਨ’ (ਸਿੱਖਦੇ ਹੋਏ ਪੈਸੇ ਕਮਾਓ) ਮਾਡਲ ‘ਤੇ ਕੰਮ ਕਰ ਰਿਹਾ ਹੈ। ਸੈਂਟਰ ਵਿਦਿਆਰਥੀਆਂ ਨੂੰ ਏਆਈ ਸੰਚਾਲਿਤ ਡਿਜੀਟਲ ਟੂਲ ਦੇ ਨਾਲ ਵਿਹਾਰਕ ਤਜਰਬੇ ਪ੍ਰਾਪਤ ਕਰਦੇ ਹੋਏ ਲਾਈਵ ਉਦਯੋਗ ਪ੍ਰੋਜੈਕਟਾਂ ਅਤੇ ਸਲਾਹਕਾਰ ਪ੍ਰੋਗਰਾਮਾਂ ‘ਤੇ ਕੰਮ ਕਰਨ ਲਈ ਸਮਰੱਥ ਬਣਾਵੇਗਾ। ਇਸ ਦਾ ਉਦੇਸ਼ ਉਦਮ ਆਧਾਰਤ ਸਿੱਖਿਆ, ਨਵਾਚਾਰ ਅਤੇ ਡਿਜੀਟਲ ਐਕਸੀਲੈਂਸੀ ਲਈ ਇੱਕ ਬਹੁ-ਅਨੁਸ਼ਾਸਨੀ ਗਲੋਬਲ ਕੇਂਦਰ ਵਜੋਂ ਵਿਕਸਤ ਕਰਨਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਵੱਲੋਂ ਸ਼ੁੱਕਰਵਾਰ ਨੂੰ ’ਏਆਈ ਫੈਸਟ’ ਦੇ ਦੂਜੇ ਦਿਨ ਸੈਂਡਬਾਕਸ ਪੋਰਟਲ ਨੂੰ ਲੌਂਚ ਕੀਤਾ ਗਿਆ। ਇਸ ਮੌਕੇ ਹਿਮੀਸ਼ ਮਦਾਨ (ਫਾਊਂਡਰ, ਹਿਮ-ਇਸ਼ ਮਦਾਨ ਟ੍ਰੇਨਿੰਗ ਸੋਲਿਊਸ਼ਨਜ਼), ਗਣੇਸ਼ ਪ੍ਰਸਾਦ ਐੱਸ (ਕੋ-ਫਾਊਂਡਰ ਅਤੇ ਸੀ.ਓ.ਓ., ਥਿੰਕ ਸਕੂਲ), ਨੀਰਜ ਵਾਲੀਆ (ਟੈਕਨੀਕਲ ਲੀਡ ਅਤੇ ਕੰਟੈਂਟ ਕਿ੍ਰਏਟਰ,ਯੈਲੋ.ਏਆਈ), ਨਿਵੇਦਨ ਰਾਠੀ (ਫਾਊਂਡਰ, ਫਿਊਚਰ ਐਂਡ ਏਆਈ), ਡਾ. ਅਰਚਨਾ ਗੌੜ ਸ਼ਰਮਾ (ਸੀਨੀਅਰ ਵਿਗਿਆਨੀ, ਸਾਰਨ, ਜਿਨੀਵਾ, ਸਵਿਟਜ਼ਰਲੈਂਡ), ਮਨੀਸ਼ ਸਵਾਮੀ (ਕੋ-ਫਾਊਂਡਰ ਅਤੇ ਚੀਫ਼ ਕਿ੍ਰਏਟਿਵ ਅਫ਼ਸਰ, ਫਰਸਟ ਏਆਈ ਕੰਸਲਟੈਂਸੀ ਸਰਵਿਸਿਜ਼), ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ (ਡਾਇਰੈਕਟਰ, ਰੋਬੋਟਿਕ ਆਰਥਰੋਪਲਾਸਟੀ ਸੈਂਟਰ ਆਫ ਐਕਸੀਲੈਂਸ), ਅਸ਼ੀਸ਼ ਚੱਢਾ (ਗਰੁੱਪ ਸੀ.ਈ.ਓ., ਨਾਰਥ-ਪਾਰਕ ਗਰੁੱਪ ਆਫ ਹਾਸਪੀਟਲਸ), ਵਿਜੇਲਕਸ਼ਮੀ (ਐਡ. ਸੀ.ਈ.ਓ. ਸੁਪਰ ਸਪੈਸ਼ਲਿਟੀ ਪਾਰਕ ਹਾਸਪੀਟਲਸ), ਅਮਿਤ ਸਿੰਘਲ (ਜਨਰਲ ਪਾਰਟਨਰ, ਇੰਡੀਕੋਰਨ ਐਂਜਲਸ, ਫਲੂਡ ਵੈਂਚਰਸ ਅਤੇ ਰੀਅਲਟਾਈਮ), ਜਿਮਿਸ਼ ਕਪਾਡੀਆ (ਸਹਿ-ਸੰਸਥਾਪਕ, ਗਰੋਥ ਸੈਂਸ/ ਗਰੋਥ91), ਪੁਲਕਿਤ ਮਲਹੋਤਰਾ (ਵਾਈਸ ਪ੍ਰੈਜ਼ੀਡੈਂਟ, ਯੂਨੀਕੋਰਨ ਇੰਡੀਆ ਵੈਂਚਰਸ), ਤਰਨਜੀਤ ਸਿੰਘ (ਸੰਸਥਾਪਕ ਅਤੇ ਸੀ.ਈ.ਓ., ਸਰਜ ਏਆਈ), ਸੰਜੀਵ ਬਿਸਵਾਸ (ਪਾਰਟਨਰ, ਗਰੁੱਪ ਇੰਜਨੀਅਰਿੰਗ ਮੈਨੇਜਰ, ਮਾਈਕ੍ਰੋਸਾਫਟ), ਵਿਸ਼ਨੂੰ ਗੋਗੁਲਾ (ਪਿ੍ਰੰਸੀਪਲ ਪੀ.ਐੱਮ. ਮੈਨੇਜਰ, ਮਾਈਕ੍ਰੋਸਾਫਟ), ਭਾਰਗਵ ਮੁਥੁਰ ਰਾਮਚੰਦਰਨ (ਕੋ-ਫਾਊਂਡਰ, ਇੰਟੈਲੀਕਾਰ), ਆਯੂਸ਼ ਜੈਨ (ਪਿ੍ਰੰਸੀਪਲ-ਇਨਵੈਸਟਮੈਂਟਸ ਅਤੇ ਫਾਈਨਾਂਸ, ਮਲਟੀਪਲਾਈ ਵੈਂਚਰ), ਡਾ. ਸੁਮਨ ਜੋਤੀ ਡੇਕਾ (ਕੋ-ਫਾਊਂਡਰ ਅਤੇ ਸੀ.ਈ.ਓ., ਲਾਜਵਾਬ), ਸਮੀਰ ਸ਼ੇਖ (ਕੋ-ਫਾਊਂਡਰ, ਫੰਡਇਨੇਬਲ), ਡਾ. ਮਨੀਸ਼ ਕੁਮਾਰ ਲੀਲਾ (ਫਾਊਂਡਿੰਗ ਡਾਇਰੈਕਟਰ, ਕੰਪੋਜ਼ੀਟੈਕ ਗ੍ਰੀਨਸੋਲ) ਅਤੇ ਅਨੁਜ ਅਗਰਵਾਲ (ਮਾਲਕ, ਕੋਲੀਜ਼ੀਅਮ ਟੇਲੈਂਟਸ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਏਆਈ ਫ਼ੈਸਟ ਦੇ ਮੌਕੇ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਪੰਜਾਬ ਵਿੱਚ ਇਸ ਸਮੇਂ 2,000 ਸਟਾਰਟਅੱਪ ਹਨ, ਇਸ ਦੇ ਨਾਲ ਹੀ ਪੰਜਾਬ ਭਾਰਤ ਦੇ ਚੋਟੀ ਦੇ 5 ਸਭ ਤੋਂ ਜ਼ਿਆਦਾ ਸਟਾਰਟਅੱਪਸ ਵਾਲੇ ਸੂਬਿਆਂ ਵਿੱਚ ਸ਼ਾਮਲ ਹੋਇਆ ਹੈ। ਪੰਜਾਬ ਵਿੱਚ ਇਸ ਵੇਲੇ 24 ਏਆਈ ਸਟਾਰਟਅੱਪ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਟੈਂਕ ਅਤੇ ਸੈਂਡਬਾਕਸ ਵਰਗੇ ਪ੍ਰੋਜੈਕਟਾਂ ਦਾ ਉਦੇਸ਼ ਪੰਜਾਬ ਨੂੰ ਨੰਬਰ ਇੱਕ ਸਟਾਰਟਅੱਪ ਸੂਬਾ ਬਣਾਉਣਾ ਹੈ। ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਵਿੱਚ ਉੱਭਰ ਰਹੇ ਸਟਾਰਟਅੱਪਸ ਨੂੰ ਸਿਖਲਾਈ, ਸਰਟੀਫ਼ਿਕੇਸ਼ਨਜ਼ ਅਤੇ ਸਮਰਥਨ ਪ੍ਰਦਾਨ ਕਰੇਗੀ। ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ 150+ ਸਟਾਰਟਅੱਪਸ ਨੂੰ ਸਿਖਲਾਈ ਦੇਣਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣਾ ਏਆਈ ਮਿਸ਼ਨ ਵੀ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ 1.5 ਲੱਖ ਨੌਜਵਾਨਾਂ ਨੂੰ ਏਆਈ ਐਥਿਕਸ ਪ੍ਰੋਗਰਾਮ ਰਾਹੀਂ ਸਿਖਲਾਈ ਦਿੱਤੀ ਜਾਵੇਗੀ।

ਸੈਂਡਬਾਕਸ ਦੇ ਉਦਘਾਟਨ ਸਮਾਰੋਹ ਮੌਕੇ ਜੈ ਇੰਦਰ ਸੰਧੂ ਨੇ ਕਿਹਾ, “ਰਵਾਇਤੀ ਪ੍ਰੋਗਰਾਮਾਂ ਦੇ ਉਲਟ ਸੈਂਡਬਾਕਸ ਇੱਕੋ ਸਿਧਾਂਤ ‘ਤੇ ਕੰਮ ਕਰੇਗਾ: ‘ਕਮਿਟਮੈਂਟ ਬ੍ਰੀਡਜ਼ ਆਊਟਕਮਜ਼’ (ਵਚਨਬੱਧਤਾ ਨਤੀਜੇ ਲੈਕੇ ਆਉਂਦੀ ਹੈ)। ਸਹਿ ਸੰਸਥਾਪਕ ਅਤੇ ਸਾਰੀਆਂ ਟੀਮਾਂ ਨੂੰ ਮੌਕੇ ‘ਤੇ ਮੌਜੂਦ ਹੋਣਾ ਸੈਂਡਬਾਕਸ ਦੀ ਪਹਿਲੀ ਸ਼ਰਤ ਹੈ। ਇਸ ਨੂੰ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਇਸ ਵਿੱਚ ਟੀਮਾਂ ਆਪਣੇ ਪ੍ਰੋਜੈਕਟ ਨੂੰ ਪੂਰਾ ਹੋਣ ਤੱਕ ਇੱਥੇ ਹੀ ਰੁਕਣਗੀਆਂ। ਜੋ ਸਟਾਰਟਅੱਪਸ ਸ਼ੁਰੂ ਹੋਣ ਵਿੱਚ 12-18 ਮਹੀਨੇ ਲੱਗਦੇ ਸਨ, ਹੁਣ ਇਹੀ ਸਟਾਰਟਅੱਪਸ 3 ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ।

ਸੰਧੂ ਨੇ ਅੱਗੇ ਕਿਹਾ, “ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦਾ ਮਕਸਦ ਉਨ੍ਹਾਂ ਬਿਹਤਰੀਨ ਬਿਜ਼ਨਸ ਆਈਡੀਆਜ਼ ਦੀ ਚੋਣ ਕਰਨਾ ਹੈ, ਜਿਨ੍ਹਾਂ ਦਾ ਮਾਰਗਦਰਸ਼ਨ ਕਰਕੇ ਉਨ੍ਹਾਂ ਨੂੰ ਉਤਪਾਦ (ਪ੍ਰੋਡਕਟ) ਵਿੱਚ ਤਬਦੀਲ ਕਰਕੇ ਤੁਰੰਤ ਬਾਜ਼ਾਰ ਵਿੱਚ ਉਤਾਰਨ ਵਿੱਚ ਮਦਦ ਕਰਨਾ ਹੈ। ਏਆਈ ਫ਼ੈਸਟ ਦੌਰਾਨ ਸੈਂਡਬਾਕਸ ਪ੍ਰੋਗਰਾਮ ਤਹਿਤ ਕੁੱਲ 300 ਪ੍ਰਤੀਯੋਗੀਆਂ ਦੇ ਸਟਾਰਟਅੱਪ ਆਈਡੀਆਜ਼ ਨੂੰ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ 20-30 ਸਭ ਤੋਂ ਬਿਹਤਰੀਨ ਆਈਡੀਆਜ਼ ਵਾਲੀਆਂ ਟੀਮਾਂ ਨੂੰ ਚੁਣਿਆ ਜਾਵੇਗਾ। ਸ਼ਾਰਟਲਿਸਟ ਕੀਤੇ ਸਟਾਰਟਅੱਪਸ ਨੂੰ ਤਿੰਨ ਵਿਸ਼ੇਸ਼ ਸਮੂਹਾਂ ਵਿੱਚ ਸ਼ਾਮਲ ਕੀਤਾ ਜਾਵੇਗਾ: ਏਆਈ ਸਮੂਹ, ਡੀਪ ਟੈੱਕ ਸਮੂਹ, ਅਤੇ ਮੀਡੀਆ ਸਮੂਹ, ਹਰ ਆਈਡੀਆ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਜਾਂਚਿਆ ਜਾਵੇਗਾ ਅਤੇ ਇਸ ਦੇ ਉੱਪਰ ਕੰਮ ਕੀਤਾ ਜਾਵੇਗਾ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਰਜਿਸਟ੍ਰੇਸ਼ਨ ਪੋਰਟਲ ਨੂੰ 20 ਫ਼ਰਵਰੀ ਤੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਇਹ ਪੋਰਟਲ 45 ਦਿਨਾਂ ਲਈ ਖੁੱਲ੍ਹਾ ਰਹੇਗਾ, ਇਸ ਦੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਦੇਸ਼ ਭਰ ਦੇ ਕਿਸੇ ਵੀ ਕੋਣੇ ਤੋਂ ਰਜਿਸਟਰ ਕਰ ਸਕਦੇ ਹਨ। ਸੈਂਡਬਾਕਸ ਰੈਜ਼ੀਡੈਂਸੀ ਪ੍ਰੋਗਰਾਮ ਦੌਰਾਨ ਸਟਾਰਟਅੱਪਸ ਨੂੰ ਵਿਆਪਕ ਇਨਕਿਊਬੇਸ਼ਨ ਸਮਰਥਨ ਪ੍ਰਦਾਨ ਕੀਤਾ ਜਾਵੇਗਾ, ਜਿਸ ਵਿੱਚ ਮਾਹਰਾਂ ਵੱਲੋਂ ਸਲਾਹ, ਮੁੱਢਲੀ ਸਹਾਇਤਾ, ਸੀਡ ਫ਼ੰਡਿੰਗ (ਆਰਥਿਕ ਮਦਦ), ਵੈੱਬਸਾਈਟ ਬਣਾਉਣ ਵਿੱਚ ਸਹਾਇਤਾ ਅਤੇ ਵਿੱਤੀ ਸਹਾਇਤਾ ਹਾਸਲ ਕਰਨ ਲਈ ਮਾਰਗਦਰਸ਼ਨ ਕਰਨਾ ਸ਼ਾਮਲ ਹੈ।“

ਏਆਈ ਸੰਚਾਲਿਤ ਉਦਮਤਾ ਵਿੱਚ ਤੇਜ਼ੀ ਲਿਆਉਣ ਲਈ ਇੱਕ ਪ੍ਰਮੁੱਖ ਰਾਸ਼ਟਰੀ ਮੰਚ ਦੇ ਰੂਪ ਵਿੱਚ ਤਿਆਰ ਕੀਤੇ ਗਏ ਏਆਈ ਫ਼ੈਸਟ 2026 ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮ ‘ਸੀਯੂ ਇਨੋਵਫ਼ੈਸਟ 2026’, ਕੈਂਪਸ ਟੈਂਕ ਅਤੇ ਸੈਂਡਬਾਕਸ ਸ਼ਾਮਲ ਹਨ।

ਏਆਈ ਫ਼ੈਸਟ ਦਰਮਿਆਨ 35 ਤੋਂ ਜ਼ਿਆਦਾ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਦੇਸ਼ ਦੁਨੀਆ ਤੋਂ 1000 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹੀ ਨਹੀਂ ਏਆਈ ਫ਼ੈਸਟ ਵਿੱਚ 200 ਤੋਂ ਜ਼ਿਆਦਾ ਕਾਲਜ/ਯੂਨੀਵਰਸਿਟੀਆਂ ਦੇ 10,000 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਹੈ। ਇਸ ਦੇ ਨਾਲ ਹੀ ਏਆਈ ਫ਼ੈਸਟ 2026 ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏਆਈ ਈਵੈਂਟ ਬਣ ਗਿਆ ਹੈ। ਇਸ ਦੇ ਨਾਲ ਹੀ ਏਆਈ ਫ਼ੈਸਟ ਵਿੱਚ ਜਿੱਤਣ ਵਾਲੀਆਂ ਟੀਮਾਂ ਨੂੰ 1 ਕਰੋੜ ਦੇ ਪੁਰਸਕਾਰ ਅਤੇ ਸਰਟੀਫ਼ਿਕੇਟ ਦਿੱਤੇ ਜਾਣੇ ਹਨ।
CERN (ਯੂਰਪੀਅਨ ਆਰਗੇਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ), ਜੋ ਕਿ ਦੁਨੀਆ ਦੇ ਸਭ ਤੋਂ ਵੱਕਾਰੀ ਵਿਗਿਆਨਕ ਖੋਜ ਕੇਂਦਰਾਂ ਵਿੱਚੋਂ ਇੱਕ ਹੈ) ਦੀ ਪ੍ਰਿੰਸੀਪਲ ਸਾਇੰਟਿਸਟ (ਮੁੱਖ ਵਿਗਿਆਨੀ) ਅਤੇ CERN ਵਿਖੇ ਅੰਤਰਰਾਸ਼ਟਰੀ ਸੰਗਠਨਾਂ ਲਈ ਸਬੰਧਾਂ ਦੀ ਮੁਖੀ ਡਾ. ਅਰਚਨਾ ਸ਼ਰਮਾ, ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਵਾਸੀ ਭਾਰਤੀ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਕਿਹਾ, “AI ਇੱਕ ਉਤਪ੍ਰੇਰਕ ਹੈ ਜੋ ਸਾਡੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰ ਰਿਹਾ ਹੈ। ਅਸੀਂ ਹਰ ਰੋਜ਼ AI ਦੀ ਵਰਤੋਂ ਕਰ ਰਹੇ ਹਾਂ, ਸਾਡੇ ਸਵੇਰੇ ਅਲਾਰਮ ਤੋਂ ਲੈਕੇ ਗੂਗਲ ਡ੍ਰਾਈਵ ਅਤੇ ਮੈਪ ਤੱਕ, ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਏਆਈ ‘ਤੇ ਨਿਰਭਰ ਕਰਦੇ ਹੋ।

ਡਾ. ਸ਼ਰਮਾ ਨੇ ਅੱਗੇ ਕਿਹਾ, “ਭਾਰਤ ਦਾ ਰਾਸ਼ਟਰੀ ਕੁਆਂਟਮ ਮਿਸ਼ਨ ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ੀ ਨਾਲ ਤੇਜ਼ ਕਰੇਗਾ। ਇਸ ਲਈ, AI ਪਲੱਸ ਕੁਆਂਟਮ ਅਸੀਂ ਉਹ ਕੰਮ ਮਿੰਟਾਂ ਵਿੱਚ ਕਰ ਸਕਦੇ ਹਾਂ, ਜਿਨ੍ਹਾਂ ਨੂੰ ਕਰਨ ਵਿੱਚ ਕਈ ਮਹੀਨੇ ਅਤੇ ਸਾਲ ਲੱਗ ਜਾਂਦੇ ਸਨ। ਇਸ ਲਈ ਅੱਜ ਵਿਦਿਆਰਥੀਆਂ ਕੋਲ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਸਭ ਤੋਂ ਅੱਗੇ ਹੋਣ ਦਾ ਇੱਕ ਵੱਡਾ ਮੌਕਾ ਹੈ, ਕਿਉਂਕਿ ਅਮਰੀਕਾ ਦੇ ਜੀਡੀਪੀ ਦਾ 30% ਭਾਰਤ ਤੋਂ ਆ ਰਿਹਾ ਹੈ। ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਸੀਈਓ ਭਾਰਤ ਤੋਂ ਹਨ।
ਰੋਬੋਟਿਕ ਆਰਥਰੋਪਲਾਸਟੀ ਸੈਂਟਰ ਆਫ਼ ਐਕਸੀਲੈਂਸ ਦੇ ਡਾਇਰੈਕਟਰ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ, “ਭਾਵੇਂ ਰੋਬੋਟ ਸਰਜਰੀ ਕਰਨ, ਪਰ ਇਸਨੂੰ ਅੰਤਿਮ ਰੂਪ ਤਾਂ ਮਨੁੱਖੀ ਹੱਥ ਹੀ ਦੇਣਗੇ, ਕਿਉਂਕਿ ਇਹ ਸਰਜਨ ਹੀ ਹੁੰਦਾ ਹੈ ਜੋ ਰੋਬੋਟ ਵਿੱਚ ਦਿੱਤੇ ਗਏ ਖਾਸ ਐਲਗੋਰਿਦਮ ਨੂੰ ਅੰਤਿਮ ਰੂਪ ਦਿੰਦਾ ਹੈ। ਜੇਕਰ ਉਹ ਐਲਗੋਰਿਦਮ ਸਹੀ ਢੰਗ ਨਾਲ ਨਹੀਂ ਦਿੱਤੇ ਜਾਂਦੇ, ਤਾਂ ਸਰਜਰੀ ਸਫਲ ਨਹੀਂ ਹੋਵੇਗੀ। ਅੰਤ ਵਿੱਚ, ਰੋਬੋਟ ਉਨ੍ਹਾਂ ਹੁਕਮਾਂ ਦੀ ਪਾਲਣਾ ਕਰੇਗਾ ਜਿਸ ਲਈ ਅਸੀਂ ਉਸ ਨੂੰ ਪ੍ਰੋਗਰਾਮ ਕਰਾਂਗੇ। ਪਰ ਮੈਂ ਫਿਰ ਵੀ ਕਹਿੰਦਾ ਹਾਂ ਕਿ ਕੋਈ ਵੀ ਸਰਜਨ ਜੋ ਰੋਬੋਟਿਕ ਸਰਜਰੀ ਕਰਨ ਜਾ ਰਿਹਾ ਹੈ, ਉਸ ਦੇ ਕੋਲ ਪਹਿਲਾਂ ਹੱਥ ਦਾ ਹੁਨਰ ਹੋਣਾ ਚਾਹੀਦਾ ਹੈ।”

ਮਾਈਕ੍ਰੋਸਾਫਟ ਦੇ ਵਿਸ਼ਨੂੰ ਗੋਗੁਲਾ ਨੇ ਕਿਹਾ, “ਅੱਜ ਦਾ ਇੱਕੋ ਇੱਕ ਟਿਕਾਊ ਹੁਨਰ ‘ਸਿੱਖਦੇ ਰਹਿਣ ਦੀ ਇੱਛਾ’ ਹੈ। ਤੁਹਾਨੂੰ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਸਿੱਖਣਾ ਪਵੇਗਾ। ਅਸਲ ਹੁਨਰ ਉਤਸੁਕਤਾ ਹੈ; ਪੜ੍ਹਦੇ ਰਹੋ, ਪ੍ਰਯੋਗ ਕਰਦੇ ਰਹੋ, ਸਮਝਦੇ ਰਹੋ ਕਿ ਚੀਜ਼ਾਂ ਕਿਵੇਂ ਬਦਲ ਰਹੀਆਂ ਹਨ। ਚੰਗੇ ਇਨਸਾਨ ਬਣੋ; ਅਨੁਕੂਲਤਾ; ਨਿਰਣਾ ਅਤੇ ਨੈਤਿਕ ਤਰਕ ਵਿਲੱਖਣ ਤੌਰ ‘ਤੇ ਸਾਡੇ ਹਨ। ਇਹ ਸਵਾਲ ਨਹੀਂ ਹੈ ਕਿ ਕੀ ਏਆਈ ਮਨੁੱਖਾਂ ਦੀ ਥਾਂ ਲੈ ਲਵੇਗਾ। ਇਹ ਇਸ ਬਾਰੇ ਹੈ ਕਿ ਕੀ ਅਸੀਂ ਵਿਕਾਸ ਕਰ ਰਹੇ ਹਾਂ। ਜੇਕਰ ਤੁਸੀਂ ਅੱਜ ਦਵਾਈ, ਇੰਜੀਨੀਅਰਿੰਗ, ਜਾਂ ਕਿਸੇ ਵੀ ਖੇਤਰ ਦੇ ਵਿਦਿਆਰਥੀ ਹੋ, ਤਾਂ ਹਰ ਸਮੇਂ ਆਪਣੇ ਖੇਤਰ ਵਿੱਚ ਅੱਪਡੇਟਡ ਰਹੋ।”

ਥਿੰਕ ਸਕੂਲ ਦੇ ਸੰਸਥਾਪਕ ਗਣੇਸ਼ ਪ੍ਰਸਾਦ ਨੇ ਕਿਹਾ, “ਜੇਕਰ ਮੈਂ ਅੱਜ ਏਆਈ ਯੁੱਗ ਵਿੱਚ ਸ਼ੁਰੂਆਤ ਕਰ ਰਿਹਾ ਹੁੰਦਾ, ਤਾਂ ਮੈਂ ਬੁਨਿਆਦੀ ਗੱਲਾਂ ਨੂੰ ਨਹੀਂ ਬਦਲਦਾ। ਹੁਣ ਸਾਧਨ (ਟੂਲਜ਼) ਗੂਗਲ ਤੋਂ ਜੈਮਿਨੀ ਅਤੇ ਮਿਡਜਰਨੀ ਵਰਗੇ ਪਲੇਟਫ਼ਾਰਮਾਂ ਵਿੱਚ ਵਿਕਸਿਤ ਹੋ ਗਏ ਹਨ। ਪਰ ਸਾਧਨ ਕਾਰੋਬਾਰ ਨਹੀਂ ਬਣਾਉਂਦੇ।” ਹਿਮ-ਈਸ਼ ਮਦਾਨ ਟ੍ਰੇਨਿੰਗ ਸਾਲਿਊਸ਼ਨਜ਼ ਦੇ ਸੰਸਥਾਪਕ ਹਿਮੀਸ਼ ਮਦਾਨ ਨੇ ਕਿਹਾ, “AI ਜਲਦੀ ਕੰਮ ਕਰ ਸਕਦਾ ਹੈ, ਪਰ ਇਹ ਕਦੇ ਵੀ ਮਨੁੱਖੀ ਸਮਝ ਦੀ ਜਗ੍ਹਾ ਨਹੀਂ ਲੈ ਸਕਦਾ। ਤੁਸੀਂ ਟੂਲਜ਼ ਦੀ ਵਰਤੋਂ ਕਰ ਸਕਦੇ ਹੋ, ਤੁਸੀਂ ਇੱਕ ਮਹੀਨੇ ਵਿੱਚ 30 ਰੀਲਾਂ, ਪੋਡਕਾਸਟ ਅਤੇ ਲੰਬੇ ਵੀਡੀਓ ਬਣਾ ਸਕਦੇ ਹੋ, ਪਰ ਜੇਕਰ ਤੁਸੀਂ ਅਸਲ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਰਹੇ ਹੋ ਜਾਂ ਅਸਲ ਭਾਵਨਾਵਾਂ ਨੂੰ ਊਜਾਗਰ ਨਹੀਂ ਕਰ ਰਹੇ ਹੋ, ਤਾਂ ਤੁਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ।”

Share199Tweet125Share50

Related Posts

ਪੰਜਾਬ ਗੈਸ ਸਿਲੰਡਰਾਂ ਦੀ ਕਤਾਰ ਵਿੱਚ ਬਜ਼ੁਰਗ ਵਿਅਕਤੀ ਦੀ ਮੌਤ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਮਾਰਚ 13, 2026

ਮਾਹਵਾਰੀ ਛੁੱਟੀ ਸੰਬੰਧੀ ਸੁਪਰੀਮ ਕੋਰਟ ਨੇ ਕੀਤੀਆਂ ਇਹ 5 ਪ੍ਰਮੁੱਖ ਟਿੱਪਣੀਆਂ

ਮਾਰਚ 13, 2026

ਪੰਜਾਬ ਵਿੱਚ ‘ਆਪ` ਸਰਕਾਰ ਅਧੀਨ ਆਈ ‘ਰੋਜ਼ਗਾਰ ਕ੍ਰਾਂਤੀ`; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮਾਰਚ 13, 2026

ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ ਹਜ਼ਾਰਾਂ ਹੋਰਾਂ ਨੂੰ ਅਸਿੱਧੇ ਤਰੀਕੇ ਨਾਲ ਰੋਜ਼ਗਾਰ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 13, 2026

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ ₹90,000 ਦੇ ਸੰਭਾਵਿਤ ਇਲਾਜ ਖਰਚ ਤੋਂ ਬਚਾਇਆ

ਮਾਰਚ 13, 2026

ਪੰਜਾਬ ਸਰਕਾਰ ਐਲਪੀਜੀ ਸੰਕਟ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ : ਮੁੱਖ ਮੰਤਰੀ ਭਗਵੰਤ ਮਾਨ

ਮਾਰਚ 13, 2026
Load More

Recent News

ਪੰਜਾਬ ਗੈਸ ਸਿਲੰਡਰਾਂ ਦੀ ਕਤਾਰ ਵਿੱਚ ਬਜ਼ੁਰਗ ਵਿਅਕਤੀ ਦੀ ਮੌਤ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਮਾਰਚ 13, 2026

ਮਾਹਵਾਰੀ ਛੁੱਟੀ ਸੰਬੰਧੀ ਸੁਪਰੀਮ ਕੋਰਟ ਨੇ ਕੀਤੀਆਂ ਇਹ 5 ਪ੍ਰਮੁੱਖ ਟਿੱਪਣੀਆਂ

ਮਾਰਚ 13, 2026

ਪੰਜਾਬ ਵਿੱਚ ‘ਆਪ` ਸਰਕਾਰ ਅਧੀਨ ਆਈ ‘ਰੋਜ਼ਗਾਰ ਕ੍ਰਾਂਤੀ`; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮਾਰਚ 13, 2026

ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ ਹਜ਼ਾਰਾਂ ਹੋਰਾਂ ਨੂੰ ਅਸਿੱਧੇ ਤਰੀਕੇ ਨਾਲ ਰੋਜ਼ਗਾਰ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 13, 2026

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ ₹90,000 ਦੇ ਸੰਭਾਵਿਤ ਇਲਾਜ ਖਰਚ ਤੋਂ ਬਚਾਇਆ

ਮਾਰਚ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.